India

ਹਿਮਾਚਲ ’ਚ ਡੂੰਘੀ ਖੱਡ ’ਚ ਡਿੱਗੀ ਕਾਰ, ਚਾਰ ਦੀ ਮੌਤ

ਕੁੱਲੂ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਐਨੀ ਥਾਣਾ ਖੇਤਰ ਵਿੱਚ ਇੱਕ ਮਾਰੂਤੀ ਆਲਟੋ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਣਾਬਾਗ-ਕਰਸ਼ਾਲਾ ਰੋਡ ’ਤੇ ਚੋਨਾਲਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮਾਰੂਤੀ ਆਲਟੋ ਕਾਰ ਅਚਾਨਕ ਹਾਦਸਾਗ੍ਰਸਤ ਹੋ ਗਈ। ਕਾਰ ਵਿਚ ਸਵਾਰ ਸਾਰੇ ਲੋਕ ਬਿਸ਼ਾਲ ਤੋਂ ਸਵਦ ਵੱਲ ਆ ਰਹੇ ਸਨ।
ਪੁਲਿਸ ਅਨੁਸਾਰ ਮਿ੍ਰਤਕਾਂ ਦੀ ਪਛਾਣ ਸੁਰਿੰਦਰ ਕੁਮਾਰ ਡਰਾਈਵਰ (40) ਪੁੱਤਰ ਧਰਮ ਚੰਦ, ਸੁਸ਼ੀਲ ਕੁਮਾਰ (36) ਪੁੱਤਰ ਮਨਸਾ ਰਾਮ ਦੋਵੇਂ ਵਾਸੀ ਬਿਸ਼ਾਲ ਡਾਕਖਾਨਾ ਡਿਗੇਧ, ਬੀਰ ਸਿੰਘ (43) ਪੁੱਤਰ ਮੋਤੀ ਰਾਮ ਅਤੇ ਸੰਜੀਵ ਕੁਮਾਰ (34) ਪੁੱਤਰ ਰੋਸ਼ਨ ਲਾਲ ਦੋਵੇਂ ਵਾਸੀ ਖਨੇਰੀ ਵਜੋਂ ਹੋਈ ਹੈ।
ਇਸ ਦੌਰਾਨ ਸੂਚਨਾ ਮਿਲਦੇ ਹੀ ਏਨੀ ਦੇ ਵਿਧਾਇਕ ਲੋਕੇਂਦਰ ਕੁਮਾਰ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੌਕੇ ’ਤੇ ਪਹੁੰਚ ਗਏ । ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ’ਚ ਲੱਗੀ ਹੋਈ ਹੈ।

Related posts

ਸਪੇਨ ਦੇ ਪ੍ਰਧਾਨ ਮੰਤਰੀ ਨੇ ਮੁੰਬਈ ’ਚ ਮਨਾਈ ਦੀਵਾਲੀ

Bunty

ਪ੍ਰਧਾਨ ਮੰਤਰੀ ਮੋਦੀ ਨੂੰ ਚੋਟੀ ਦੇ ਗਲੋਬਲ ਸੀਈਓਜ਼ ਵਲੋਂ ਭਾਰਤ ‘ਚ ਨਿਵੇਸ਼ ਵਧਾਉਣ ਦਾ ਭਰੋਸਾ

admin

ਸਿੰਘੂ ਬਾਰਡਰ ‘ਤੇ ਨੌਜਵਾਨ ਦੇ ਕਤਲ ਮਾਮਲੇ ‘ਚ ਨਿਹੰਗ ਸਰਬਜੀਤ ਸਿੰਘ ਵੱਲੋਂ ਆਤਮ-ਸਮਰਪਣ

Bunty