BollywoodArticles

ਹੀਰੋ ਨਹੀਂ, ਇੱਕ ਡਾਂਸਰ ਵਜੋਂ ਪਹਿਲੀ ਕਮਾਈ ਕੀਤੀ ਸੀ ਸਲਮਾਨ ਖਾਨ ਨੇ !

ਹੀਰੋ ਨਹੀਂ, ਇੱਕ ਡਾਂਸਰ ਵਜੋਂ ਪਹਿਲੀ ਕਮਾਈ ਕੀਤੀ ਸੀ ਸਲਮਾਨ ਖਾਨ ਨੇ ! (ਫੋਟੋ: ਏ ਐਨ ਆਈ)

ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖਾਨ ਦੀ ਪਹਿਲੀ ਕਮਾਈ ਇੱਕ ਅਦਾਕਾਰ ਵਜੋਂ ਨਹੀਂ ਸਗੋਂ ਇੱਕ ਡਾਂਸਰ ਵਜੋਂ ਹੋਈ ਸੀ। ਅਦਾਕਾਰ ਨੇ ਇੱਕ ਸ਼ੋਅ ਦੌਰਾਨ ਇਸ ਬਾਰੇ ਦੱਸਿਆ ਸੀ ਕਿ ਉਸਨੂੰ ਪਹਿਲੀ ਵਾਰ ਬੈਕਗ੍ਰਾਊਂਡ ਡਾਂਸਰ ਵਜੋਂ ਆਪਣੀ ਮਿਹਨਤ ਦੀ ਕਮਾਈ ਮਿਲੀ ਸੀ।

ਸੁਪਰਸਟਾਰ ਸਲਮਾਨ ਖਾਨ ਅੱਜ ਇੱਕ ਫਿਲਮ ਲਈ ਕਰੋੜਾਂ ਰੁਪਏ ਲੈਂਦੇ ਹਨ। ਇਸ ਤੋਂ ਇਲਾਵਾ ਭਾਈਜਾਨ ਦਾ ਕੱੁਝ ਫਿਲਮਾਂ ਦੇ ਮੁਨਾਫ਼ੇ ਵਿੱਚ ਵੀ ਹਿੱਸਾ ਹੈ। ਪਰ ਉਸਨੇ ਸ਼ੁਰੂ ਤੋਂ ਹੀ ਇਹ ਸਭ ਕੱੁਝ ਸੌਖੇ ਢੰਗ ਨਾਲ ਪ੍ਰਾਪਤ ਨਹੀਂ ਕੀਤਾ ਸਗੋਂ ਉਸਨੂੰ ਇਥੋਂ ਤੱਕ ਪਹੁੰਚਣ ਲਈ ਸਖਤ ਮਿਹਨਤ ਕਰਨੀ ਪਈ ਹੈ। ਸਲਮਾਨ ਦੀ ਪਹਿਲੀ ਫਿਲਮ ਹਿੱਟ ਨਹੀਂ ਹੋਈ ਅਤੇ ਦੂਜੀ ਫਿਲਮ ਲਈ ਉਸਨੂੰ ਬਹੁਤ ਘੱਟ ਫੀਸ ਮਿਲੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਪਹਿਲੀ ਵਾਰ ਅਦਾਕਾਰੀ ਰਾਹੀਂ ਪੈਸਾ ਨਹੀਂ ਕਮਾਇਆ। 14 ਸਾਲ ਦੀ ਉਮਰ ਵਿੱਚ ਉਸਨੂੰ ਪਹਿਲੀ ਵਾਰ ਬੈਕਗ੍ਰਾਊਂਡ ਡਾਂਸਰ ਵਜੋਂ ਆਪਣੀ ਮਿਹਨਤ ਦਾ ਫਲ ਮਿਲਿਆ। ਜਦੋਂ ਸਲਮਾਨ ਖਾਨ ਨੂੰ ਟੀਵੀ ਸ਼ੋਅ ‘ਆਪਕੀ ਅਦਾਲਤ’ ਵਿੱਚ ਉਨ੍ਹਾਂ ਦੀ ਪਹਿਲੀ ਤਨਖਾਹ ਜਾਂ ਫੀਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਬੈਕਗ੍ਰਾਊਂਡ ਡਾਂਸਰ ਹੋਣ ਦੀ ਕਹਾਣੀ ਦੱਸੀ। ਅਦਾਕਾਰ ਨੇ ਆਪਣੀ ਪਹਿਲੀ ਬਲਾਕਬਸਟਰ ਫਿਲਮ ‘ਮੈਨੇਂ ਪਿਆਰ ਕੀਆ’ ਲਈ ਆਪਣੀ ਫੀਸ ਬਾਰੇ ਵੀ ਗੱਲ ਕੀਤੀ।

ਐਂਕਰ ਨੇ ਇਸ ਸ਼ੋਅ ਵਿੱਚ ਸਲਮਾਨ ਖਾਨ ਤੋਂ ਪੁੱਛਿਆ ਸੀ ਕੀ ਇਹ ਸੱਚ ਹੈ ਕਿ ਤੁਸੀਂ 14 ਸਾਲ ਦੀ ਉਮਰ ਵਿੱਚ ਬੈਕਗ੍ਰਾਊਂਡ ਡਾਂਸਰ ਦੀ ਭੂਮਿਕਾ ਨਿਭਾਈ ਸੀ? ਇਸ ‘ਤੇ ਸਲਮਾਨ ਨੇ ਕਿਹਾ, ‘ਹਾਂ ਸਰ’। ਇਸ ‘ਤੇ ਐਂਕਰ ਨੇ ਫਿਰ ਪੁੱਛਿਆ, ‘ਤੁਹਾਨੂੰ ਕਿੰਨੇ ਪੈਸੇ ਮਿਲੇ?’ ਇਸ ‘ਤੇ ਸਲਮਾਨ ਖਾਨ ਨੇ ਅੱਗੇ ਕਿਹਾ, ‘ਸਰ, ਉਸ ਸਮੇਂ ਮੈਨੂੰ 75 ਰੁਪਏ ਮਿਲੇ ਸਨ ਅਤੇ ਪਹਿਲੀ ਵਾਰ ਮੈਨੂੰ ਆਪਣੀ ਮਿਹਨਤ ਦੇ ਪੈਸੇ ਮਿਲੇ।’ ਤਾਜ ਹੋਟਲ ਦੇ ਅੰਦਰ ਇੱਕ ਪ੍ਰਦਰਸ਼ਨ ਸੀ ਜਿੱਥੇ ਮੈਂ ਪਿੱਛੇ ਬਿਲਕੁਲ ਪਿੱਛੇ ਨੱਚ ਰਿਹਾ ਸੀ ਅਤੇ ਮੈਨੂੰ ਯਾਦ ਹੈ ਮੈਨੂੰ ਇਸਦੇ ਲਈ 75 ਰੁਪਏ ਮਿਲੇ ਸਨ। ਇਸ ਤੋਂ ਬਾਅਦ ਐਂਕਰ ਨੇ ਸਲਮਾਨ ਨੂੰ ਪੁੱਛਿਆ ਕਿ ਉਨ੍ਹਾਂ ਦੀ ਪਹਿਲੀ ਫਿਲਮ ਦੀ ਫੀਸ ਕਿੰਨੀ ਸੀ? ਸਲਮਾਨ ਖਾਨ ਨੇ ਜਵਾਬ ਦਿੱਤਾ, ‘ਸਰ, ਮੇਰੀ ਪਹਿਲੀ ਫਿਲਮ ਦੀ ਕਮਾਈ ਬਾਰੇ ਨਾ ਪੁੱਛੋ, ਮੈਂ ਤੁਹਾਨੂੰ ‘ਮੈਨੇ ਪਿਆਰ ਕੀਆ’ ਬਾਰੇ ਦੱਸਾਂਗਾ।’ ਇਹ ਫੈਸਲਾ ਕੀਤਾ ਗਿਆ ਸੀ ਕਿ ਮੈਨੂੰ ਉਸ ਫਿਲਮ ਲਈ 31 ਹਜ਼ਾਰ ਰੁਪਏ ਦਿੱਤੇ ਜਾਣਗੇ ਪਰ ਮੇਰੀ ਮਿਹਨਤ ਨੂੰ ਦੇਖ ਕੇ ਉਨ੍ਹਾਂ ਨੇ ਇਹ ਰਕਮ 31 ਤੋਂ ਵਧਾ ਕੇ 75 ਹਜ਼ਾਰ ਕਰ ਦਿੱਤੀ।

ਸਲਮਾਨ ਖਾਨ ਨੇ ਇੱਕ ਅਦਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ ਫਾਰੂਕ ਸ਼ੇਖ ਅਤੇ ਰੇਖਾ ਦੀ ਫਿਲਮ “ਬੀਵੀ ਹੋ ਤੋ ਐਸੀ” ਨਾਲ ਕੀਤੀ ਸੀ। ਇਸ ਵਿੱਚ ਉਸਦੀ ਸਹਾਇਕ ਭੂਮਿਕਾ ਸੀ ਜਿਸ ਵਿੱਚ ਉਸਨੂੰ ਬਹੁਤੀ ਮਾਨਤਾ ਨਹੀਂ ਮਿਲੀ। ਪਰ ਅਗਲੇ ਹੀ ਸਾਲ ਫਿਲਮ ਮੈਨੇਂ ਪਿਆਰ ਕੀਆ (1989) ਰਿਲੀਜ਼ ਹੋਈ ਜੋ ਕਿ ਇੱਕ ਬਲਾਕਬਸਟਰ ਸਾਬਤ ਹੋਈ। ਸੂਰਜ ਬੜਜਾਤੀਆ ਨੇ ਵੀ ਇਸ ਫਿਲਮ ਨਾਲ ਇੱਕ ਨਿਰਦੇਸ਼ਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਇਹ ਭਾਗਿਆਸ਼੍ਰੀ ਦੀ ਵੀ ਪਹਿਲੀ ਫਿਲਮ ਸੀ। ਇਹ ਸਲਮਾਨ ਖਾਨ ਦੀ ਮੁੱਖ ਅਦਾਕਾਰ ਵਜੋਂ ਪਹਿਲੀ ਫਿਲਮ ਸੀ ਜਿਸਨੇ ਸਫਲਤਾ ਦੇ ਰਿਕਾਰਡ ਤੋੜ ਦਿੱਤੇ।

ਇੱਕ ਰਿਪੋਰਟ ਦੇ ਅਨੁਸਾਰ, ਫਿਲਮ ਮੈਨੇਂ ਪਿਆਰ ਕੀਆ ਦਾ ਬਜਟ 4 ਕਰੋੜ ਰੁਪਏ ਸੀ ਜਦੋਂ ਕਿ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 27.50 ਕਰੋੜ ਰੁਪਏ ਇਕੱਠੇ ਕੀਤੇ ਅਤੇ ਫਿਲਮ ਨੇ ਭਾਰਤ ਵਿੱਚ 23 ਕਰੋੜ ਰੁਪਏ ਕਮਾਏ। ਇਹ ਫ਼ਿਲਮ ਹਿੰਦੀ ਸਿਨੇਮਾ ਦੀਆਂ ਇਤਿਹਾਸਕ ਫ਼ਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ਇੱਕ ਆਲ ਟਾਈਮ ਬਲਾਕਬਸਟਰ ਸਾਬਤ ਹੋਈ। ਫਿਲਮ ਵਿੱਚ ਸਲਮਾਨ ਖਾਨ ਅਤੇ ਭਾਗਿਆਸ਼੍ਰੀ ਤੋਂ ਇਲਾਵਾ ਰਾਜੀਵ ਵਰਮਾ, ਮੋਹਨੀਸ਼ ਬਹਿਲ, ਰੀਮਾ ਲਾਗੂ, ਆਲੋਕ ਨਾਥ ਅਤੇ ਲਕਸ਼ਮੀਕਾਂਤ ਬਾਰਡੇ ਵਰਗੇ ਕਲਾਕਾਰ ਨਜ਼ਰ ਆਏ ਸਨ। ਇਹ ਫਿਲਮ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਸੀ ਅਤੇ ਸੰਗੀਤ ਰਾਮ ਲਕਸ਼ਮਣ ਦੁਆਰਾ ਤਿਆਰ ਕੀਤਾ ਗਿਆ ਸੀ ਜਿਨ੍ਹਾਂ ਦੇ ਗਾਣੇ ਅੱਜ ਵੀ ਸੁਣੇ ਜਾਂਦੇ ਹਨ।

Related posts

Hindu Cultural Centre Finds a Home in Sydney’s West

admin

ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ: ਫਾਈਨਲ ਮੈਚ 9 ਮਾਰਚ ਨੂੰ ਡੁਬਈ ‘ਚ ਹੋਵੇਗਾ !

admin

ਚੋਣਾਂ, ਭ੍ਰਿਸ਼ਟਾਚਾਰ ਅਤੇ ਸਰਕਾਰੀ ਬੇਰੁਖੀ !

admin