Australia & New Zealand

ਹੈਪੇਟਾਈਟਸ ਸੀ ਆਸਟ੍ਰੇਲੀਆ ‘ਚੋਂ ਹੈਪੇਟਾਈਟਸ ਸੀ ਦੇ ਖਾਤਮੇ ਲਈ ਮੁਹਿੰਮ

ਕੈਨਬਰਾ – ਆਸਟ੍ਰੇਲੀਆ ਵਿਚ ਅਗਲੇ 10 ਸਾਲਾਂ ਵਿਚ ਹੈਪੇਟਾਈਟਸ ਸੀ. ਖਤਮ ਹੋ ਜਾਵੇਗੀ ਜੇਕਰ ਲੋਕੀਂ ਟੈਸਟ ਕਰਵਾਉਣ ਅਤੇ ਇਸਦਾ ਇਲਾਜ ਕਰਵਾਉਣ। ਇਹ ਸੰਦੇਸ਼ ਬਰਨੇਟ ਇੰਸਟੀਚਿਊਟ ਅਤੇ ਹਾਰਮ ਰਿਕਸ਼ਨ ਵਿਕਟੋਰੀਆ ਦੁਆਰਾ ਹਾਲ ਹੀ ਦੇ ਵਿੱਚ ਆਰੰਭ ਕੀਤੀ ਗਈ ਆਪਣੀ ਮੁਹਿੰਮ ਵਿਚ ਦਿੱਤਾ ਗਿਆ ਹੈ। ਇਸ ਵਕਤ 120,000 ਤੋਂ ਵੱਧ ਆਸਟ੍ਰੇਲੀਅਨ ਪੁਰਾਣੀ ਹੈਪੇਟਾਈਟਸ ਸੀ. ਦਾ ਸ਼ਿਕਾਰ ਹੋ ਸਕਦਾ ਹੈ ਪਰ ਟੈਸਟਿੰਗ ਅਤੇ ਇਲਾਜ ਦੀ ਦਰ ਘਟਦੀ ਜਾ ਰਹੀ ਹੈ।

ਬਰਨੇਟ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਪ੍ਰੋਫੈਸਰ ਮਾਰਗਰੇਟ ਹੇਲਾਰਡ ਨੇ ਦੱਸਿਆ ਕਿ, ‘ਆਸਟ੍ਰੇਲੀਆ ਵਿਚ ਲੋਕ ਬੇਲੋੜੇ ਮਰ ਰਹੇ ਹਨ ਕਿਉਂਕਿ ਉਹ ਹੈਪੇਟਾਈਟਸ ਸੀ ਦਾ ਸ਼ਿਕਾਰ ਹੈ ਜਦਕਿ ਇਸਦਾ ਇਲਾਜ ਅਤੇ ਬਚਾਅ ਨਹੀਂ ਕੀਤਾ ਜਾ ਰਿਹਾ। ਹੈਪੇਟਾਈਟਸ ਸੀ ਜੋ ਕਿ ਵਿਅਕਤੀ ਦੇ ਲੀਵਰ ਨੂੰ ਪ੍ਰਭਾਵਿਤ ਕਰਦੀ ਹੈ, ਇਹ ਉਦੋਂ ਫੈਲਦੀ ਹੈ ਜਦੋਂ ਕਿਸੇ ਹੈਪੇਟਾਈਟਸ ਸੀ ਦੇ ਬਿਮਾਰ ਵਿਅਕਤੀ ਦਾ ਖੂਨ ਇਕ ਗੈਰ-ਪ੍ਰਭਾਵਿਤ ਵਿਅਕਤੀ ਨੂੰ ਚੜ੍ਹਾਇਆ ਜਾਂਦਾ ਹੈ। ਜਿਹੜੇ ਲੋਕੀਂ ਨਸ਼ੇ ਦੇ ਟੀਕੇ ਲਗਾਉਂਦੇ ਹਨ ਜਾਂ ਜੇਲ੍ਹਾਂ ਵਿਚ ਰਹੇ ਹਨ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰਜ਼ ਟੈਸਟ ਅਤੇ ਇਲਾਜ ਲਈ ਤਰਜੀਹੀ ਵਿਅਕਤੀਆਂ ਵਿਚ ਰੱਖੇ ਜਾਂਦੇ ਹਨ।

ਪ੍ਰੋਫੈਸਰ ਹੇਲਾਰਡ ਕਹਿੰਦੇ ਹਨ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਵੇਂ ਇਨਫੈਕਸ਼ਨ ਦਾ ਸ਼ਿਕਾਰ ਹੋਏ। ਇਸ ਦਾ ਇਲਾਜ ਸੰਭਵ ਹੈ ਅਤੇ ਲੋਕਾਂ ਨੂੰ ਟੈਸਟ ਕਰਵਾਉਣੇ ਚਾਹੀਦੇ ਹਨ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸਦਾ ਇਲਾਜ ਸਾਰੇ ਮੁਲਕ ਵਿਚ ਆਸਾਨੀ ਨਾਲ ਉਪਲਬਧ ਐਂਟੀਵਾਇਰਸ ਦਵਾਈਆਂ ਦੇ ਰੂਪ ਵਿਚ ਆਉਂਦਾ ਹੈ। ਇਸ ਦਾ ਇਲਾਜ ਪ੍ਰਤੀ ਦਿਨ ਇਕ ਗੋਲੀ ਲੈਣ ਨਾਲ 8 ਤੋਂ 12 ਹਫਤਿਆਂ ਵਿਚ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ ਇਲਾਜ ਕਰਵਾਉਣਾ, ਤੰਦਰੁਸਤ ਰਹਿਣਾ ਤੁਹਾਡਾ ਹੱਕ ਹੈ। ਇਸ ਤੋਂ ਡਰੋ ਨਾ ਟੈਸਟਿੰਗ ਅਤੇ ਇਲਾਜ ਲਈ ਅੱਗੇ ਆਓ, ਅਸੀਂ ਇਸ ਬਿਮਾਰੀ ਦਾ ਖਾਤਮਾ ਕਰ ਸਕਦੇ ਹਾਂ।

ਇਹ ਮੁਹਿੰਮ ਵਿਕਟੋਰੀਆ ਤੋਂ ਇਲਾਵਾ ਪੰਜ ਹੋਰ ਸੂਬਿਆਂ ਵਿਚ ਪਹਿਲਾਂ ਹੀ ਆਰੰਭ ਹੋ ਚੁੱਕੀ ਹੈ ਅਤੇ ਅਗਲੇ ਮਹੀਨੇ ਐਨ. ਐਸ. ਡਬਲਿਊ. ਅਤੇ ਤਸਮਾਨੀਆ ਵਿਚ ਵੀ ਸ਼ੁਰੂ ਕੀਤੀ ਜਾਵੇਗੀ।

ਕੁਈਨਜ਼ਲੈਂਡ ਤੋਂ ਆਏ ਅੰਕੜਿਆਂ ਮੁਤਾਬਕ ਹਰੇਕ ਚੌਥਾ ਵਿਅਕਤੀ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਰਾਹ ਪੈ ਚੁੱਕਾ ਹੈ। ਕੋਵਿਡ-19 ਅਤੇ ਲੌਕਡਾਊਨ ਦੀਆਂ ਪਾਬੰਦੀਆਂ ਦੇ ਕਾਰਨ ਬਿਮਾਰੀ ਦਾ ਖਤਰਾ ਹੋਰ ਵੀ ਵਧਿਆ ਹੈ।

ਇਕ ਸੀਨੀਅਰ ਰਿਸਰਚ ਫੈਲੋ ਡਾ. ਕੈਥਰੀਨ ਇਰਵਿਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਘੱਟ ਉਮਰ ਵਿਚ ਜ਼ਿਆਦਾ ਖਾਣ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਜਿਗਰ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਇਹ ਟ੍ਰਾਂਸਪਲਾਂਟ ਹੀ ਕਰਨਾ ਪੈਂਦਾ ਹੈ। ਜੇਕਰ ਅਸੀਂ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਦੇ ਹਾਂ ਤਾਂ ਸਾਨੂੰ ਬਿਹਤਰੀਨ ਜੀਵਨ ਜਿਊਣ ਦਾ ਰਾਹ ਮਿਲ ਸਕਦਾ ਹੈ।

Related posts

ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ 19ਵੇਂ ਜੀ-20 ਸਿਖਰ ਸੰਮੇਲਨ ਦੌਰਾਨ !

admin

ਉੱਪਲ ਪ੍ਰੀਵਾਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਰੂਪ ਲਿਜਾਣ ਵਾਲੀ ਸਪੈਸ਼ਲ ਬੱਸ ਸ਼੍ਰੋਮਣੀ ਕਮੇਟੀ ਨੂੰ ਭੇਂਟ !

editor

ਆਸਟ੍ਰੇਲੀਆ-ਭਾਰਤ ਵਧਦੇ ਰਿਸ਼ਤੇ ਮਾਇਨੇ ਰੱਖਦੇ ਹਨ – ਮੰਤਰੀ ਐਂਥਨੀ ਐਲਬਨੀਜ਼

admin