Punjab

ਹੋਣ ਵਾਲੀ ਮੀਟਿੰਗ ਵਿੱਚ ਪੁਖਤਾ ਹੱਲ ਨਾ ਕੀਤਾ ਗਿਆ ਤਾ ਕੀਤਾ ਜਾਵੇਗਾ ਗੁਪਤ ਐਕਸ਼ਨ

ਮਾਨਸਾ – ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਜੋ ਕਿ ਕਾਫੀ ਲੰਮੇ ਸਮੇ ਤੋਂ ਸਿੱਖਿਆ ਵਿਭਾਗ ਵਿੱਚ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾ ਮੁੱਖ ਮੰਤਰੀ ਪੰਜਾਬ ਜੀ ਦੁਆਰਾ ਸਾਡੀ ਜਥੇਵਦੀ ਨਾਲ ਬਿਨਾਂ ਕਿਸੇ ਸ਼ਰਤ ਬਹਾਲ ਕਰਨ ਦਾ ਵਾਦਾ ਕੀਤਾ ਗਿਆ ਸੀ ਜਿਸ ਸਬੰਧੀ ਸਿੱਖਿਆ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਹਨ। ਦਸਤਾਵੇਜ਼ ਦੀ ਪੜਤਾਲ ਵੀ ਸਿੱਖਿਆ ਵਿਭਾਗ ਪੰਜਾਬ ਦੁਆਰਾ ਪੂਰੀ ਕਰ ਲਈ ਗਈ ਹੈ ਪ੍ਰੰਤੂ ਅਜੇ ਤੱਕ ਨਿਜੁਕਤੀ ਪੱਤਰ ਨਹੀਂ ਸੋਪੇ ਗਏ ਹਨ। ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ ਅਧਿਆਪਕਾ ਤੇ ਜਲੰਧਰ ਪ੍ਰਸਾਸ਼ਨ ਦੁਆਰਾ ਪਰਚੇ ਪਾ ਕੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਹੱਕ਼ੀ ਮੰਗਾ ਸਬੰਧੀ ਸਬ ਕਮੇਟੀ ਪੰਜਾਬ ਨਾਲ ਪਹਿਲਾ ਵੀ ਕਾਫੀ ਮੀਟਿੰਗਾਂ ਕੀਤੀਆਂ ਜਾਂ ਚੁੱਕੀਆਂ ਹਨ। ਪਿਛਲੇ ਤਿੰਨ ਮਹੀਨਿਆਂ ਦੌਰਾਨ ਸਭ ਕਮੇਟੀ ਦੁਆਰਾ 4 ਵਾਰ ਮੀਟਿੰਗ ਲਈ ਪੱਤਰ ਜਾਰੀ ਕਰਕੇ ਹਰ ਵਾਰ ਕੈਂਸਲ ਕੀਤਾ ਗਿਆ ਹੈ। ਵਰਤਮਾਨ 6 ਫਰਵਰੀ ਨੂੰ ਮੀਟਿੰਗ ਲਈ ਦੁਆਰਾ ਸਮਾਂ ਦਿੱਤਾ ਗਿਆ ਹੈ। ਸਾਰੀ ਜਾਣਕਾਰੀ ਦਿੰਦਿਆਂ ਜਿਲ੍ਹਾ ਆਗੂ ਵਜ਼ੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਦੁਆਰਾ 6 ਫਰਵਰੀ 2025 ਨੂੰ ਸਾਡੀਆਂ ਸੇਵਾਵਾਂ ਬਹਾਲ ਕਰਨ ਸਬੰਧੀ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਅਤੇ ਜਿਲ੍ਹਾ ਪ੍ਰਸਾਸ਼ਨ ਜਲੰਧਰ ਦੁਆਰਾ ਅਧਿਆਪਕਾ ਤੇ ਪਾਏ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਾ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ  ਤੇ ਗੁਰਸੇਵਕ, ਚਰਨਜੀਤ ਕੌਰ, ਮਨਜੀਤ ਸਿੰਘ, ਰਕਿੰਦਰਪਾਲ ਕੌਰ ਸਮਾਊ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਅਮਰਜੀਤ ਕੌਰ ਬੋੜਾਵਾਲ ,ਅਰਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਮਾਨਸਾ, ਕਾਂਤਾ ਰਾਣੀ ਫਰਵਾਹੀ , ਵੀਰਪਾਲ ਕੋਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।

Related posts

ਪੰਜਾਬ ਭਾਰਤ ਦੀ ਖੜਗ ਭੁਜਾ ਪਰ ਇਸਦੇ ਯੋਗਦਾਨ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ: ਮੁੱਖ-ਮੰਤਰੀ

admin

ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਅਮਨ ਅਰੋੜਾ

Bunty

ਪਟਿਆਲਾ ਦੇ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਪਿੱਛੋਂ ਪੰਜਾਬ ਨੂੰ ‘ਕੰਟਰੋਲਡ ਖੇਤਰ’ ਐਲਾਨਿਆ

Bunty