Punjab

ਖ਼ਜ਼ਾਨਾ ਦਫ਼ਤਰਾਂ ’ਚ ਇਕ ਸਾਲ ਤੋਂ ਵੱਧ ਨਹੀਂ ਹੋਵੇਗੀ ਤਾਇਨਾਤੀ : ਹਰਪਾਲ ਚੀਮਾ

ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਖ਼ਜ਼ਾਨਾ ਦਫ਼ਤਰਾਂ ’ਚ ਇਕ ਸੀਟ ’ਤੇ ਇਸ ਸਾਲ ਤੋਂ ਜ਼ਿਆਦਾ ਕਿਸੇ ਮੁਲਾਜ਼ਮ ਦੀ ਤਾਇਨਾਤੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਮੁਲਾਜ਼ਮਾਂ ਦੇ ਬਿੱਲ ’ਤੇ ਜੇਕਰ ਕੋਈ ਇਤਰਾਜ਼ ਹੈ ਤਾਂ ਉਸ ਨੂੰ ਇਕ ਵਾਰੀ ’ਚ ਹੀ ਨਜਿੱਠਿਆ ਜਾਵੇ। ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਿਲਾ ਸੰਗਰੂਰ ਇੰਡ. ਚੈਂਬਰ ਦੇ ਚੇਅਰਮੈਨ ਡਾ. ਏ. ਆਰ. ਸਰਮਾਂ, ਪ੍ਰਧਾਨ ਘਣਸਿਆਮ ਕਾਂਸਲ, ਸੈਕਟਰੀ ਸੰਜੀਵ ਚੋਪੜਾ ਤੇ ਇੰਡ. ਚੈਂਬਰ ਦਿੜ੍ਹਬਾ ਦੇ ਪ੍ਰਧਾਨ ਵਿਤੇਸ ਗਰਗ ਦੀ ਅਗਵਾਈ ਵਿੱਚ ਚੈਂਬਰ ਵੱਲੋਂ 25ਵੀਂ ਸਿਲਵਰ ਜੁਬਲੀ ਮੌਕੇ ਤਿਆਰ ਕੀਤੀ ਗਈ ਸੋਵੀਨਾਰ ਦੀ ਕਾਪੀ ਭੇਂਟ ਕੀਤੀ ਗਈ, ਇਸ ਮੌਕੇ ਚੈਂਬਰ ਦੇ ਅਹੁੱਦੇਦਾਰਾਂ ਵੱਲੋਂ ਵਿੱਤ ਮੰਤਰੀ ਨੂੰ ਇੰਡ. ਖੇਤਰ ਵਿੱਚ ਪੇਸ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਸ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਸਾਰੀਆਂ ਹੀ ਮੁਸਕਲਾਂ ਦਾ ਹੱਲ ਪੰਜਾਬ ਦੀ ਆਪ ਸਰਕਾਰ ਕਰੇਗੀ ਉਨਾਂ ਕਿਹਾ ਕਿ ਸੂਬੇ ਅੰਦਰ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਵੀ ਸਰਕਾਰ ਵੱਲੋਂ ਹਰ ਇੱਕ ਕੋਸ਼ਿਸ ਕੀਤੀ ਜਾਵੇਗੀ, ਉਨਾਂ ਕਿਹਾ ਕਿ ਜੇਕਰ ਸੂਬੇ ਦਾ ਉਦਯੋਗ ਖੁਸ਼ਹਾਲ ਹੋਵੇਗਾ ਤਾਂ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ। ਪ੍ਰਧਾਨ ਵਿਤੇਸ ਗਰਗ ਨੇ ਕਿਹਾ ਕਿ ਇੰਡ. ਚੈਂਬਰ ਦਿੜ੍ਹਬਾ ਵੱਲੋਂ ਜਲਦੀ ਹੀ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਰੂਰ ਤੇ ਮਲੇਰਕੋਟਲਾ ਜਿਲੇ ਦੇ ਸਾਰੇ ਉਦਯੋਗਪਤੀਆਂ ਨੂੰ ਸੱਦਿਆ ਜਾਵੇਗਾ। ਇਸ ਮੌਕੇ ਸੈਕਟਰੀ ਉਪਿੰਦਰ ਗਰਗ, ਕੈਸੀਅਰ ਗੋਪਾਲ ਗਰਗ, ਸੰਜੇ ਬਾਂਸਲ, ਪ੍ਰਧਾਨ ਰਾਜ ਕੁਮਾਰ ਗਰਗ, ਕਲਭੂਸਨ ਗੋਇਲ, ਰਿਸੀਪਾਲ ਗੋਇਲ, ਸੰਜੀਵ ਗੋਇਲ ਗੋਇਲ, ਬੱਲੀ ਤਾਇਲ, ਸੁਨੀਲ ਬਾਂਸਲ ਤੇ ਮਨਿੰਦਰ ਘੁਮਾਣ ਆਦਿ ਹਾਜਰ ਸਨ।

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

admin

ਮਹਿਲਾ ਰਾਖਵਾਂਕਰਨ ਨੂੰ ਚੋਣਾਂ ਦੀ ਆੜ ‘ਚ ਮੁੜ ਕਿਉਂ ਲਿਆਂਦਾ ਜਾ ਰਿਹਾ – ਹਰਸਿਮਰਤ ਕੌਰ ਬਾਦਲ

admin

ਭਾਰਤ ਸਰਕਾਰ ਵੱਲੋਂ ਪੰਜਾਬ ਲਈ ਖਰੀਦ ਨਿਯਮਾਂ ਵਿੱਚ ਢਿੱਲ ਨੂੰ ਮਨਜ਼ੂਰੀ

admin