India

10 ਲੱਖ ਦੀਵਿਆਂ ਨਾਲ ਰੌਸ਼ਨ ਹੋਵੇਗੀ ਅਯੁੱਧਿਆ

ਅਯੁੱਧਿਆ – ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੀ ‘ਪ੍ਰਾਣ ਪ੍ਰਤਿਸ਼ਠਾ’ ਤੋਂ ਬਾਅਦ ਸ਼ਾਮ ਨੂੰ ਪੂਰਾ ਸ਼ਹਿਰ 10 ਲੱਖ ਦੀਵਿਆਂ ਦੀ ਰੋਸ਼ਨੀ ਨਾਲ ਰੌਸ਼ਨ ਹੋਵੇਗਾ। ਸਰਕਾਰ ਦੀ ਅਪੀਲ ’ਤੇ ਘਰਾਂ, ਦੁਕਾਨਾਂ, ਧਾਰਮਿਕ ਸਥਾਨਾਂ ਅਤੇ ਇਤਿਹਾਸਕ ਸਥਾਨਾਂ ’ਤੇ ‘ਰਾਮ ਜੋਤੀ’ ਜਗਾਈ ਜਾਵੇਗੀ। ਇਸ ਤੋਂ ਪਹਿਲਾਂ ਜਦੋਂ ਭਗਵਾਨ ਰਾਮ ਬਨਵਾਸ ਤੋਂ ਵਾਪਸ ਆਏ ਸਨ ਤਾਂ ਅਯੁੱਧਿਆ ਵਿੱਚ ਦੀਵੇ ਜਗਾ ਕੇ ਦੀਵਾਲੀ ਮਨਾਈ ਗਈ ਸੀ। ਹੁਣ ‘ਪ੍ਰਾਣ ਪ੍ਰਤਿਸ਼ਠਾ’ ਦੀ ਰਸਮ ਪੂਰੀ ਹੋਣ ਤੋਂ ਬਾਅਦ ‘ਰਾਮ ਜੋਤੀ’ ਜਗਾ ਕੇ ਦੀਵਾਲੀ ਮੁੜ ਮਨਾਈ ਜਾਵੇਗੀ। ਪਿਛਲੇ 7 ਸਾਲਾਂ ਤੋਂ ਦੀਪ ਉਤਸਵ ਦਾ ਆਯੋਜਨ ਕਰ ਰਹੀ ਯੋਗੀ ਸਰਕਾਰ 22 ਜਨਵਰੀ ਨੂੰ ਅਯੁੱਧਿਆ ਨੂੰ ਦੀਵਿਆਂ ਨਾਲ ਸਜਾ ਕੇ ਇਕ ਵਾਰ ਫਿਰ ਦੀਵਿਆ ਸ਼ਾਨ ਨਾਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚੇਗੀ।
ਸੈਰ ਸਪਾਟਾ ਵਿਭਾਗ ਇਸ ਸ਼ਾਨਦਾਰ ਸਮਾਗਮ ਲਈ ਜ਼ੋਰਦਾਰ ਤਿਆਰੀਆਂ ਕਰ ਰਿਹਾ ਹੈ। ਖਾਸ ਤੌਰ ’ਤੇ ਰਾਮ ਮੰਦਰ, ਰਾਮ ਕੀ ਪੈਡੀ, ਕਨਕ ਭਵਨ, ਹਨੂੰਮਾਨ ਗੜ੍ਹੀ, ਗੁਪਤਾਰ ਘਾਟ, ਸਰਯੂ ਘਾਟ, ਲਤਾ ਮੰਗੇਸ਼ਕਰ ਚੌਕ ਤੇ ਮਨੀਰਾਮ ਦਾਸ ਛਾਉਣੀ ਸਮੇਤ 100 ਮੰਦਰਾਂ, ਮੁੱਖ ਚੌਰਾਹਿਆਂ ਅਤੇ ਜਨਤਕ ਥਾਵਾਂ ’ਤੇ ਦੀਵੇ ਜਗਾਏ ਜਾਣਗੇ।
ਖੇਤਰੀ ਸੈਰ ਸਪਾਟਾ ਅਧਿਕਾਰੀ ਆਰ. ਪੀ. ਯਾਦਵ ਨੇ ਦੱਸਿਆ ਕਿ 22 ਜਨਵਰੀ ਦੀ ਸ਼ਾਮ ਨੂੰ 100 ਪ੍ਰਮੁੱਖ ਮੰਦਰਾਂ ਅਤੇ ਜਨਤਕ ਥਾਵਾਂ ’ਤੇ ਦੀਵੇ ਜਗਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਥਾਨਕ ਪੱਧਰ ’ਤੇ ਬਣੇ ਦੀਵੇ ਵਰਤੇ ਜਾਣਗੇ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਪ੍ਰਾਣ ਪ੍ਰਤਿਸ਼ਠਾ’ ਵਾਲੇ ਦਿਨ ਹੀ ਅਯੁੱਧਿਆ ਆਉਣਗੇ। ਉਹ ਰਾਮਨਗਰੀ ਵਿੱਚ 4 ਘੰਟੇ ਰੁਕਣਗੇ। ਉਹ ਸਵੇਰੇ 10.30 ਵਜੇ ਰਾਮ ਮੰਦਰ ਪਹੁੰਚਣਗੇ। ਇੱਥੇ 3 ਘੰਟੇ ਰੁਕਣਗੇ। ‘ਪ੍ਰਾਣ ਪ੍ਰਤਿਸ਼ਠਾ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਮ ਮੰਦਰ ਕੰਪਲੈਕਸ ਵਿੱਚ ਸਥਾਪਤ ਜਟਾਯੂ ਦੀ ਮੂਰਤੀ ਦਾ ਉਦਘਾਟਨ ਕਰਨਗੇ ਅਤੇ ਪੂਜਾ ਕਰਨਗੇ। ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਦੁਪਹਿਰ 12.20 ਤੋਂ 1 ਵਜੇ ਤੱਕ ਹੋਵੇਗਾ।

Related posts

ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮੰਤਰੀ ਬਣਾਉਣਾ ਮਮਤਾ ਬੈਨਰਜੀ ਨੂੰ ਪੈ ਨਾ ਜਾਵੇ ਭਾਰੀ, ਸਿਆਸੀ ਵਿਸ਼ਲੇਸ਼ਕ ਕਿਉਂ ਦੇ ਰਹੇ ਹਨ ਚਿਤਾਵਨੀ

Bunty

ਮਹਿਬੂਬਾ ਮੁਫ਼ਤੀ ਫਿਰ ਨਜ਼ਰਬੰਦ, ਗੇਟ ‘ਤੇ ਲੱਗੇ ਤਾਲੇ ਤੇ ਬਾਹਰ ਖੜ੍ਹੀ ਸੀਆਰਪੀਐਫ ਦੀ ਕਾਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Bunty

ਹਿਮਾਚਲ ਹਾਈ ਕੋਰਟ ਦੇ ਹੁਕਮਾਂ ਕਾਰਨ ਦਿੱਲੀ ਸਥਿਤ ਹਿਮਾਚਲ ਭਵਨ ’ਤੇ ਲਟਕੀ ਕੁਰਕੀ ਦੀ ਤਲਵਾਰ

Bunty