India

14000 ਫੁੱਟ ਦੀ ਉਚਾਈ ‘ਤੇ ਛੇ ਸਾਲਾਂ ਬਾਅਦ ਖਿੜਿਆ ਦੁਰਲੱਭ ਨੀਲ ਕਮਲ

ਰੁਦਰਪ੍ਰਯਾਗ – ਕੇਦਾਰਨਾਥ ਖੇਤਰ ’ਚ ਸਮੁੰਦਰ ਤਲ ਤੋਂ 14 ਹਜ਼ਾਰ ਫੁੱਟ ਦੀ ਉਚਾਈ ’ਤੇ ਇਨ੍ਹੀਂ ਦਿਨੀਂ ਦੁਰਲੱਭ ਪ੍ਰਜਾਤੀ ਦਾ ਨੀਲ ਕਮਲ ਆਪਣੀ ਆਭਾ ਬਿਖੇਰ ਰਿਹਾ ਹੈ। ਲਗਪਗ ਛੇ ਸਾਲਾਂ ਬਾਅਦ ਏਨੀ ਵੱਡੀ ਤਾਦਾਦ ’ਚ ਇਸ ਫੁੱਲ ਦੇ ਨਜ਼ਰ ਆਉਣ ਨਾਲ ਜੰਗਲਬਾਤ ਵਿਭਾਗ ਖਾਸਾ ਉਤਸ਼ਾਹਿਤ ਹੈ। ਹੁਣ ਉਸ ਨੂੰ ਉੱਚ ਹਿਮਾਲਿਆਈ ਖੇਤਰ ’ਚ ਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਫੁੱਲਾਂ ਤੇ ਪੌਦਿਆਂ ਲਈ ਨਵੀਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ।

ਧਰਤੀ ਦੇ ਵਧਦੇ ਤਾਪਮਾਨ ਅਤੇ ਗਲੋਬਲ ਵਾਰਮਿੰਗ ਦਾ ਅਸਰ ਬਨਸਪਤੀਆਂ ’ਤੇ ਵੀ ਪੈ ਰਿਹਾ ਹੈ। ਖ਼ਾਸ ਕਰਕੇ ਉੱਚ ਹਿਮਾਲਿਆਈ ਖੇਤਰ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਕਈ ਫੁੱਲ ਤੇ ਪੌਦੇ ਲੋਪ ਹੋਣ ਦੇ ਕੰਢੇ ’ਤੇ ਹਨ। ਇਨ੍ਹਾਂ ਵਿਚੋਂ ਇਕ ਹੈ ਨੀਲ ਕਮਲ। ਇਹ ਬ੍ਰਹਮਕਮਲ ਦੀ ਤਰ੍ਹਾਂ ਦੁਰਲੱਭ ਪ੍ਰਜਾਤੀ ਦਾ ਫੁੱਲ ਹੈ। ਹਿਮਾਲਿਆਈ ਖੇਤਰ ’ਚ ਚਾਰ ਤਰ੍ਹਾਂ ਦੇ ਕਮਲ ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਬ੍ਰਹਮਕਮਲ, ਨੀਲ ਕਮਲ, ਫੇਨ ਕਮਲ ਤੇ ਕਸਤੂਰਾ ਕਮਲ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਵੱਡੀ ਤਾਦਾਦ ’ਚ ਖਿਡ਼ਿਆ ਨੀਲ ਕਮਲ ਕੇਦਾਰਨਾਥ ਤੋਂ ਅੱਠ ਕਿਲੋਮੀਟਰ ਉੱਪਰ ਵਾਸੂਕੀਤਾਲ ਦੇ ਆਲੇ-ਦੁਆਲੇ ਆਪਣੀ ਮਨਮੋਹਕ ਚਮਕ ਬਿਖੇਰ ਰਿਹਾ ਹੈ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਕਾਲ ’ਚ ਬੀਤੇ ਦੋ ਸਾਲਾਂ ਤੋਂ ਇਸ ਖੇਤਰ ਵਿਚ ਸੈਲਾਨੀਆਂ ਦੀ ਮੌਜੂਦਗੀ ਸਿਫਰ ਹੋਣ ਦਾ ਅਸਰ ਵੀ ਹੋ ਸਕਦਾ ਹੈ। ਕੇਦਾਰਨਾਥ ਜੰਗਲੀ ਜੀਵਨ ਵਿਭਾਗ ਦੇ ਡੀਐੱਫਓ ਅਮਿਤ ਕੰਵਰ ਨੇ ਦੱਸਿਆ ਕਿ ਉਹ ਜੰਗਲਾਤ ਵਿਭਾਗ ਦੀ ਟੀਮ ਨਾਲ ਵਾਸੂਕੀਤਾਲ ਖੇਤਰ ਦੇ ਦੌਰੇ ’ਤੇ ਗਏ ਸਨ। ਉਥੇ ਬ੍ਰਹਮਕਮਲ ਨਾਲ ਨੀਲ ਕਮਲ ਵੀ ਵੱਡੀ ਗਿਣਤੀ ਵਿਚ ਖਿਡ਼ਿਆ ਹੈ। ਲਗਪਗ ਛੇ ਸਾਲਾਂ ਬਾਅਦ ਏਨੀ ਵੱਡੀ ਤਾਦਾਦ ਵਿਚ ਇੱਥੇ ਨੀਲ ਕਮਲ ਦਿਖਾਈ ਦੇ ਰਿਹਾ ਹੈ, ਇਹ ਨਿਸ਼ਚਿਤ ਰੂਪ ਨਾਲ ਸ਼ੁੱਭ ਸੰਕੇਤ ਹੈ। ਡੀਐੱਫਓ ਅਮਿਤ ਕੰਵਰ ਦੱਸਦੇ ਹਨ ਕਿ ਇਹ ਫੁੱਲ ਸਮੁੰਦਰ ਤਲ ਤੋਂ 3600 ਮੀਟਰ ਤੋਂ ਲੈ ਕੇ 4500 ਮੀਟਰ ਦੀ ਉਚਾਈ ’ਤੇ ਜੂਨ ਤੋਂ ਲੈ ਕੇ ਸਤੰਬਰ ਦੇ ਮੱਧ ਤਕ ਖਿਡ਼ਦਾ ਹੈ। ਇਸ ਦੇ ਪੌਦੇ ਦੀ ਉਚਾਈ 70 ਤੋਂ 80 ਸੈਂਟੀਮੀਟਰ ਤਕ ਹੁੰਦੀ ਹੈ। ਦੱਸਿਆ ਕਿ ਨੀਲ ਕਮਲ ਦਾ ਬਨਸਪਤੀ ਨਾਂ ਜੇਨਸ਼ੀਆਨਾ ਫਾਈਟੋਕੇਲਿਕਸ ਹੈ। ਇਸ ਦੀ ਜਡ਼੍ਹ, ਤਣਾ, ਪੱਤੀਆਂ ਤੇ ਫੁੱਲ ਵੱਖ-ਵੱਖ ਤਰ੍ਹਾਂ ਦੀਆਂ ਔਸ਼ਧੀਆਂ ਦੇ ਨਿਰਮਾਣ ’ਚ ਇਸਤੇਮਾਲ ਹੁੰਦੇ ਹਨ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

admin