Sport

19 ਸਤੰਬਰ ਤੋਂ ਸ਼ੁਰੂ ਹੋ ਰਹੇ IPL ਲਈ ਬਾਕੀ ਟੀਮਾਂ ਤੋਂ ਪਹਿਲਾਂ ਯੂਏਈ ਪੁੱਜੇਗੀ ਚੇਨਈ ਸੁਪਰ ਕਿੰਗਜ਼

ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਇਆ ਆਈਪੀਐੱਲ ਆਖ਼ਰਕਾਰ ਯੂਏਈ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਤਿੰਨ ਵਾਰ ਦੀ ਚੈਂਪੀਅਨ ਤੇ ਪਿਛਲੇ ਸੈਸ਼ਨ ਦੀ ਉੱਪ ਜੇਤੂ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਇਸ ਟੂਰਨਾਮੈਂਟ ਦੀ ਤਿਆਰੀ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।

ਸੂਤਰਾਂ ਮੁਤਾਬਕ ਟੀਮ ਦੇ ਕਪਤਾਨ ਐੱਮਐੱਸਧੋਨੀ ਤੇ ਉਨ੍ਹਾਂ ਦੇ ਖਿਡਾਰੀ ਯੂਏਈ ਵਿਚ ਲੀਗ ਦੀਆਂ ਬਾਕੀ ਟੀਮਾਂ ਤੋਂ ਪਹਿਲਾਂ ਹੀ ਇੱਥੇ ਪੁੱਜ ਜਾਣਗੇ ਤਾਂਕਿ ਖਿਡਾਰੀ ਇੱਥੇ ਦੇ ਮਾਹੌਲ ਦੇ ਹਿਸਾਬ ਨਾਲ ਢਲ਼ ਜਾਣ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਧੋਨੀ ਤੇ ਉਨ੍ਹਾਂ ਦੀ ਟੀਮ ਅਗਸਤ ਦੇ ਦੂਜੇ ਹਫ਼ਤੇ ਵਿਚ ਹੀ ਯੂਏਈ ਪੁੱਜ ਜਾਵੇਗੀ ਜਦਕਿ ਇਸ ਲੀਗ ਦੀਆਂ ਬਾਕੀ ਸੱਤ ਫਰੈਂਚਾਈਜ਼ੀਆਂ ਅਗਸਤ ਦੇ ਤੀਜੇ ਹਫ਼ਤੇ ਪੁੱਜਣਗੀਆਂ।

Related posts

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

admin

ਭਾਰਤ ਨੂੰ ਚੋਟੀ ਦੇ ਦਸ ਖੇਡ ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਟੀਚਾ : ਮਾਂਡਵੀਆ

admin