Sport

19 ਸਤੰਬਰ ਤੋਂ ਸ਼ੁਰੂ ਹੋ ਰਹੇ IPL ਲਈ ਬਾਕੀ ਟੀਮਾਂ ਤੋਂ ਪਹਿਲਾਂ ਯੂਏਈ ਪੁੱਜੇਗੀ ਚੇਨਈ ਸੁਪਰ ਕਿੰਗਜ਼

ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਇਆ ਆਈਪੀਐੱਲ ਆਖ਼ਰਕਾਰ ਯੂਏਈ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਤਿੰਨ ਵਾਰ ਦੀ ਚੈਂਪੀਅਨ ਤੇ ਪਿਛਲੇ ਸੈਸ਼ਨ ਦੀ ਉੱਪ ਜੇਤੂ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਇਸ ਟੂਰਨਾਮੈਂਟ ਦੀ ਤਿਆਰੀ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।

ਸੂਤਰਾਂ ਮੁਤਾਬਕ ਟੀਮ ਦੇ ਕਪਤਾਨ ਐੱਮਐੱਸਧੋਨੀ ਤੇ ਉਨ੍ਹਾਂ ਦੇ ਖਿਡਾਰੀ ਯੂਏਈ ਵਿਚ ਲੀਗ ਦੀਆਂ ਬਾਕੀ ਟੀਮਾਂ ਤੋਂ ਪਹਿਲਾਂ ਹੀ ਇੱਥੇ ਪੁੱਜ ਜਾਣਗੇ ਤਾਂਕਿ ਖਿਡਾਰੀ ਇੱਥੇ ਦੇ ਮਾਹੌਲ ਦੇ ਹਿਸਾਬ ਨਾਲ ਢਲ਼ ਜਾਣ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਧੋਨੀ ਤੇ ਉਨ੍ਹਾਂ ਦੀ ਟੀਮ ਅਗਸਤ ਦੇ ਦੂਜੇ ਹਫ਼ਤੇ ਵਿਚ ਹੀ ਯੂਏਈ ਪੁੱਜ ਜਾਵੇਗੀ ਜਦਕਿ ਇਸ ਲੀਗ ਦੀਆਂ ਬਾਕੀ ਸੱਤ ਫਰੈਂਚਾਈਜ਼ੀਆਂ ਅਗਸਤ ਦੇ ਤੀਜੇ ਹਫ਼ਤੇ ਪੁੱਜਣਗੀਆਂ।

Related posts

ਪੀਵੀ ਸਿੰਧੂ ਨੇ ਹਾਸਲ ਕੀਤਾ ਸਿੰਗਾਪੁਰ ਓਪਨ ਦਾ ਖ਼ਿਤਾਬ, ਫਾਈਨਲ ‘ਚ ਚੀਨ ਦੀ ਵਾਂਗ ਝੀ ਯੀ ਨੂੰ ਦਿੱਤੀ ਮਾਤ

Bunty

ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਆਈ Jasprit Bumrah ਦੀ ਪ੍ਰਤੀਕਿਰਿਆ, ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Bunty

ਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹ

Bunty