ਡੇਰਾ ਬਾਬਾ ਨਾਨਕ – ਸ਼ਨਿੱਚਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਥਿਤ ਪੈਸੰਜਰ ਟਰਮੀਨਲ ਰਾਹੀਂ ਕਰਤਾਰਪੁਰ ਲਾਂਘੇ ਦੇ 172ਵੇਂ ਦਿਨ 216 ਸ਼ਰਧਾਲੂਆਂ ਦਰਸ਼ਨ ਕੀਤੇ ਜਿਸ ਦੇ ਨਾਲ ਹੀ ਸ਼ਰਧਾਲੂਆਂ ਦਾ ਅੰਕੜਾ 42613 ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 127 ਦਿਨ ਖੁੱਲ੍ਹੇ ਕਰਤਾਰਪੁਰ ਲਾਂਘੇ ਦੌਰਾਨ 62204 ਦੇ ਕਰੀਬ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ।
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਕੇ ਪਰਤੇ ਗੁਰਨਾਮ ਸਿੰਘ ਬਰੀਲਾ ਸਾਬਕਾ ਸਰਪੰਚ, ਰਾਜ ਕੁਮਾਰ, ਬਲਦੇਵ ਸਿੰਘ ਸੁਰਜੀਤ ਕੌਰ, ਬਲਵਿੰਦਰ ਕੌਰ, ਅਮਨਜੀਤ ਕੌਰ ਆਦਿ ਸ਼ਰਧਾਲੂਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ । ਇਸ ਮੌਕੇ ਉਨਾਂ੍ਹ ਕਿਹਾ ਕਿ ਉਨਾਂ੍ਹ ਨੂੰ ਡੇਰਾ ਬਾਬਾ ਨਾਨਕ ਪੈਸੰਜਰ ਟਰਮੀਨਲ ਵਿਚ ਤਾਇਨਾਤ ਸਿਹਤ ਕਰਮਚਾਰੀ,ਕਸਟਮ ਅਧਿਕਾਰੀਆਂ ਤੋਂ ਇਲਾਵਾ ਟਰਮੀਨਲ ਵਿਚ ਹਰੇਕ ਕਰਮਚਾਰੀ ਵੱਲੋਂ ਸ਼ਰਧਾਲੂਆਂ ਦਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਸਮੇਂ ਸਹਿਯੋਗ ਕੀਤਾ ।
ਉਨਾਂ੍ਹ ਦੱਸਿਆ ਉਹ ਜ਼ੀਰੋ ਲਾਈਨ ਤੋਂ ਈ ਰਿਕਸ਼ਾ ਰਾਹੀਂ ਪਾਕਿਸਤਾਨ ਦੇ ਟਰਮੀਨਲ ਤੇ ਗੁਰਦੁਆਰਾ ਸਾਹਿਬ ਵਿਚ ਵੀ ਪੁੱਜਣ ਉਪਰੰਤ ਸ਼ਰਧਾਲੂਆਂ ਦਾ ਮਾਣ ਸਤਿਕਾਰ ਬਹਾਲ ਰੱਖ ਕੇ ਸ਼ਰਧਾਲੂਆਂ ਦੇ ਦਿਲ ਜਿੱਤੇ ਹਨ। ਇਸ ਮੌਕੇ ਉਨਾਂ੍ਹ ਕਿਹਾ ਕਿ ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਦੀ ਤਾਂਘ ਪੂਰੀ ਹੋਈ ਹੈ । ਇਸ ਮੌਕੇ ਤੇ ਸ਼ਰਧਾਲੂਆਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਦਾ ਮੁੱਖ ਕਾਰਨ ਪਾਸਪੋਰਟ ਦੀ ਸ਼ਰਤ ਅਤੇ ਵੀਹ ਡਾਲਰ ਫ਼ੀਸ ਹੈ । ਇਸ ਮੌਕੇ ਉੱਤੇ ਉਨਾਂ੍ਹ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿਪਾਸਪੋਰਟ ਦੀ ਸ਼ਰਤ ਅਤੇ ਵੀਹ ਡਾਲਰ ਦੀ ਫੀਸ ਮਾਫ਼ ਕੀਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਨਾਨਕ ਨਾਮਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ।