India

24 ਘੰਟਿਆਂ ‘ਚ ਕੋਰੋਨਾ ਦੇ 3 ਲੱਖ 37 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਅੰਕੜੇ ਦੇਸ਼ ਵਿੱਚ ਤੀਜੀ ਲਹਿਰ ਦੇ ਵੀ ਸੰਕੇਤ ਦੇ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3,37,704 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਹ ਅੰਕੜਾ ਕੱਲ੍ਹ ਨਾਲੋਂ 9,550 ਕੇਸ ਘੱਟ ਹੈ। ਭਾਰਤ ‘ਚ ਵੀ ਪਿਛਲੇ 24 ਘੰਟਿਆਂ ਵਿੱਚ 2,42,676 ਕੋਰੋਨਾ ਮਰੀਜ਼ ਠੀਕ ਹੋ ਗਏ ਹਨ। ਕੁੱਲ ਰਿਕਵਰੀ ਦੀ ਗੱਲ ਕਰੀਏ ਤਾਂ ਇਹ ਅੰਕੜਾ ਹੁਣ 3,63,01,482 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ, 24 ਘੰਟਿਆਂ ਵਿੱਚ 488 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 4,88,884 ਹੋ ਗਈ ਹੈ। ਕੱਲ੍ਹ ਕੋਰੋਨਾ ਨਾਲ 703 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਕੋਰੋਨਾ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 21,13,365 ਹੋ ਗਈ ਹੈ। ਦੱਸਣਯੋਗ ਕਿ ਭਾਰਤ ‘ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵੱਧ ਰਹੇ ਹਨ। ਓਮੀਕ੍ਰੋਨ ਦੇ ਕੁੱਲ ਕੇਸ ਹੁਣ 10,050 ਤੱਕ ਪਹੁੰਚ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਕੱਲ੍ਹ ਕਰੋਨਾ ਵਾਇਰਸ ਲਈ 19,60,954 ਟੈਸਟ ਕੀਤੇ ਗਏ ਸਨ, ਕੁੱਲ ਟੈਸਟਾਂ ਦੀ ਗੱਲ ਕਰੀਏ ਤਾਂ ਕੱਲ੍ਹ ਤੱਕ ਕੁੱਲ 71,34,99,892 ਟੈਸਟ ਕੀਤੇ ਜਾ ਚੁੱਕੇ ਹਨ।

Related posts

ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ : ਰਾਜਨਾਥ ਸਿੰਘ

Bunty

ਨੀਟ ਮਾਮਲੇ ’ਚ ਸਹੀ ਸਮੇਂ ’ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਹੀ ਫੈਸਲਾ ਲਿਆ ਜਾਵੇਗਾ: ਚਿਰਾਗ ਪਾਸਵਾਨ

Bunty

14 ਮਾਰਚ ਤੋਂ ਸ਼ੁਰੂ ਹੋਵੇਗਾ ਬਜਟ ਦਾ ਦੂਜਾ ਸੈਸ਼ਨ

Bunty