Australia & New Zealand Sport

24 ਸਾਲਾਂ ਦੇ ਵਕਫ਼ੇ ਪਿੱਛੋਂ ਆਸਟ੍ਰੇਲੀਅਨ ਟੀਮ ਪਾਕਿਸਤਾਨ ਪਹੁੰਚੀ

ਕਰਾਚੀ – ਆਸਟ੍ਰੇਲੀਆ ਦੀ ਕ੍ਰਿਕਟ ਟੀਮ  ਨੇ 24 ਸਾਲਾਂ ਬਾਅਦ ਪਾਕਿਸਤਾਨ ‘ਚ ਕਦਮ ਰੱਖਿਆ ਹੈ। ਆਸਟ੍ਰੇਲੀਆ ਦੀ ਕ੍ਰਿਕਟ ਟੀਮ ਚਾਰਟਰਡ ਜਹਾਜ਼ ਰਾਹੀਂ ਪਾਕਿਸਤਾਨ ਪਹੁੰਚੀ ਹੈ। ਨਵੰਬਰ 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਆਸਟ੍ਰੇਲੀਅਨ ਟੀਮ ਪਾਕਿਸਤਾਨ ਦੇ ਦੌਰੇ ‘ਤੇ ਹੈ। ਇਸ ਲਈ ਇਹ ਦੌਰਾ ਬਹੁਤ ਇਤਿਹਾਸਕ ਹੈ। ਇਸ ਦੌਰੇ ਨੂੰ ਲੈ ਕੇ ਉਤਸ਼ਾਹ ਹੈ।
ਪਾਕਿਸਤਾਨ ‘ਚ ਕ੍ਰਿਕਟ ਮੁੜ ਸ਼ੁਰੂ ਹੋਣ ਤੋਂ ਬਾਅਦ ਇਹ ਸਭ ਤੋਂ ਵੱਡਾ ਦੌਰਾ ਹੈ। ਪਾਕਿਸਤਾਨ ਕ੍ਰਿਕਟ ਲਈ ਇਹ ਇਕ ਮੀਲ ਪੱਥਰ ਹੈ। ਸਟੀਵ ਸਮਿਥ  ਨੇ ਆਸਟ੍ਰੇਲੀਅਨ ਟੀਮ ਦੇ ਪਾਕਿਸਤਾਨ ਪਹੁੰਚਣ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਕੰਗਾਰੂ ਟੀਮ ਨੇ ਪਾਕਿਸਤਾਨ ‘ਚ ਪੂਰੀ ਸੀਰੀਜ਼ ਖੇਡਣੀ ਹੈ, ਜਿਸ ‘ਚ 3 ਟੈਸਟ, 3 ਵਨਡੇ ਤੋਂ ਇਲਾਵਾ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਆਸਟ੍ਰੇਲੀਆ ਨੇ ਇਹ ਸੀਰੀਜ਼ ਪਾਕਿਸਤਾਨ ਦੇ 3 ਸ਼ਹਿਰਾਂ ਰਾਵਲਪਿੰਡੀ, ਲਾਹੌਰ ਅਤੇ ਕਰਾਚੀ ‘ਚ ਖੇਡਣੀ ਹੈ।

 

ਪਾਕਿਸਤਾਨ ‘ਚ ਆਸਟ੍ਰੇਲੀਆ ਟੀਮ ਦੀ ਪਹਿਲੀ ਝਲਕ ਬੱਲੇਬਾਜ਼ ਸਟੀਵ ਸਮਿਥ ਦੇ ਕੈਮਰੇ ਤੋਂ ਦੇਖਣ ਨੂੰ ਮਿਲੀ। ਉਨ੍ਹਾਂ ਨੇ ਪਾਕਿਸਤਾਨ ‘ਚ ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਸਾਰੇ ਆਸਟ੍ਰੇਲਿਆਈ ਖਿਡਾਰੀ ਜਹਾਜ਼ ‘ਚ ਬੈਠ ਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੇਖੇ ਜਾ ਸਕਦੇ ਹਨ। ਹਰ ਸੀਟ ‘ਤੇ ਇਕ ਖਿਡਾਰੀ ਬੈਠਾ ਹੈ ਤੇ ਸਾਰਿਆਂ ਦੇ ਚਿਹਰੇ ‘ਤੇ ਮਾਸਕ ਹੈ।

ਆਸਟ੍ਰੇਲੀਆ ਦੀ ਟੀਮ ਆਪਣੀ ਪੂਰੀ ਤਾਕਤ ਨਾਲ ਪਾਕਿਸਤਾਨ ਪਹੁੰਚ ਗਈ ਹੈ। ਇਸ ਲਈ ਉਨ੍ਹਾਂ ਨੇ ਕਾਫੀ ਤਿਆਰੀ ਵੀ ਕੀਤੀ ਹੈ। ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀਆਂ ਦਾ ਟ੍ਰੇਨਿੰਗ ਕੈਂਪ ਵੀ ਲਗਾਇਆ ਗਿਆ ਸੀ, ਜਿਸ ‘ਚ ਸਾਰਿਆਂ ਨੇ ਆਪਣੀਆਂ ਤਿਆਰੀਆਂ ਨੂੰ ਬੜ੍ਹਾਵਾ ਦਿੱਤਾ ਹੈ। ਹਾਲਾਂਕਿ ਹੁਣ ਪਾਕਿਸਤਾਨ ਦੀਆਂ ਪਿੱਚਾਂ ‘ਤੇ ਘਰੇਲੂ ਤਿਆਰੀ ਕਿੰਨੀ ਫਾਇਦੇਮੰਦ ਹੁੰਦੀ ਹੈ, ਇਹ ਅਗਲੇ ਦਿਨਾਂ ‘ਚ ਪਤਾ ਲੱਗ ਜਾਵੇਗਾ।

ਆਸਟ੍ਰੇਲੀਅਨ ਟੈਸਟ ਟੀਮ

ਪੈਟ ਕਮਿੰਸ (ਕਪਤਾਨ), ਡੇਵਿਡ ਵਾਰਨਰ, ਮਾਰਕਸ ਹੈਰਿਸ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ (ਉਪ-ਕਪਤਾਨ), ਟ੍ਰੈਵਿਸ ਹੈੱਡ, ਕੈਮਰਨ ਗ੍ਰੀਨ, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ, ਐਸ਼ਟਨ ਐਗਰ, ਸਕਾਟ ਬੋਲੈਂਡ, ਜੋਸ਼ ਇੰਗਲਿਸ, ਉਸਮਾਨ ਖਵਾਜਾ , ਮਿਸ਼ੇਲ ਮਾਰਸ਼, ਮਿਸ਼ੇਲ ਨੇਸਰ, ਮਿਸ਼ੇਲ ਸਵੀਪਸਨ।

ਆਸਟ੍ਰੇਲੀਅਨ ਟੀ-20 ਟੀਮ

ਐਰੋਨ ਫਿੰਚ (ਸੀ), ਸੀਨ ਐਬੋਟ, ਐਸਟਨ ਐਗਰ, ਜੇਸਨ ਬੇਹਰਨਡੋਰਫ, ਅਲੈਕਸ ਕੈਰੀ, ਨਾਥਨ ਐਲਿਸ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ ਇੰਗਲਿਸ, ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਬੇਨ ਮੈਕਡਰਮੋਟ, ਕੇਨ ਰਿਚਰਡਸਨ, ਸਟੀਵ ਸਮਿਥ, ਮਾਰਕਸ ਸਟੋਇਨਿਸ, ਐਡਮ ਜੰਪਾ ਹਨ।

Related posts

HAPPY DIWALI 2025 !

admin

Australian PM Anthony Albanese Greets Indian Community on Diwali

admin

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin