ArticlesAustralia & New Zealand

ਆਸਟ੍ਰੇਲੀਅਨ ਵਿਦਿਆਰਥੀਆਂ ‘ਤੇ ਹੈਕਸ-ਹੈਲਪ ਦਾ 68.7 ਬਿਲੀਅਨ ਡਾਲਰ ਦਾ ਕਰਜ਼ਾ !

ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ ਜਿਸ ਕਰਕੇ ਉਹਨਾਂ ਨੂੰ ਮਾਨਸਿਕ ਤੌਰ ‘ਤੇ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ। ਇਸ ਸਾਲ ਇਕ ਜੂਨ ਤੋਂ ਹੈਕਸ-ਹੈਲਪ ਕਰਜ਼ਿਆਂ ’ਤੇ ਸੂਚਕਾਂਕ ਦਰ ਵਧ ਕੇ 3.9 ਫ਼ੀਸਦੀ ਹੋ ਗਈ ਹੈ ਜਦਕਿ ਮਾਹਿਰਾਂ ਦਾ ਕਹਿਣਾ ਕਿ ਇਸ ਦਾ ਥੋੜੇ ਸਮੇਂ ਦੇ ਨਤੀਜੇ ਸਾਹਮਣੇ ਨਹੀਂ ਆਉਣਗੇ, ਵਿਦਿਆਰਥੀ ਕਰਜ਼ਾ ਹਾਸਲ ਕਰਨ ਬਾਰੇ ਚਿੰਤਤ ਹਨ।

ਸਿਡਨੀ ਵਿਚ ਓਸਕਰ ਚੈਫੀ 50,000 ਡਾਲਰ ਦੇ ਹੈਕਸ-ਹੈਲਪ ਕਰਜ਼ੇ ਨਾਲ ਫੁੱਲ-ਟਾਈਮ ਮੈਡੀਕਲ ਦਾ ਵਿਦਿਆਰਥੀ ਹੈ ਅਤੇ ਕਰਜ਼ਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਦੀ ਸਰੀਰਕ ਵਿਗਿਆਨ ਬਾਰੇ ਬੈਚਲਰ ਆਫ ਸਾਇੰਗ ਦੀ ਡਿਗਰੀ ਬਾਰੇ ਪੜ੍ਹਾਈ 2018 ਵਿਚ ਸ਼ੁਰੂ ਹੋਈ ਸੀ। ਪਿਛਲੇ ਸਾਲ ਉਨ੍ਹਾਂ ਨੇ ਮੈਡੀਸਨ ਵਿਚ ਪੋਸਟ ਗਰੈਜ਼ੂਏਸ਼ਨ ਡਿਗਰੀ ਸ਼ੁਰੂ ਕੀਤੀ ਸੀ। ਮੌਜੂਦਾ ਸਮੇਂ ਓਸਕਰ ਦਾ ਕਰਜ਼ਾ 47000 ਡਾਲਰ ਹੈ ਜਿਹੜਾ ਯੂਨੀਵਰਸਿਟੀ ਵਿਖੇ ਪ੍ਰਤੀ ਸਮਿਸਟਰ ਲਗਪਗ 5000 ਡਾਲਰ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਚਿੰਤਾ ਹੈ ਕਿ ਉਸ ਦਾ ਕਰਜ਼ਾ ਉਸ ਦੇ ਕੋਲ ਵਾਪਸੀ ਦਾ ਸਾਧਨ ਦਾ ਪ੍ਰਬੰਧ ਹੋਣ ਤੋਂ ਪਹਿਲਾਂ ਹਜ਼ਾਰਾਂ ਡਾਲਰ ਤਕ ਵਧੇਗਾ।

ਅਰਬਾਂ ਡਾਲਰ ਦਾ ਬਕਾਇਆ ਕਰਜ਼ਾ-

ਓਸਕਰ ਉਨ੍ਹਾਂ 30 ਲੱਖ ਆਸਟ੍ਰੇਲੀਅਨਾਂ ਵਿਚ ਸ਼ਾਮਿਲ ਹਨ ਜਿਹੜੇ ਆਪਣੇ ਬਕਾਇਆ ਕਰਜ਼ਿਆਂ ਦੀ ਵਧ ਰਹੀ ਪੇਮੈਂਟ ਦਾ ਸਾਹਮਣਾ ਕਰ ਰਹੇ ਹਨ। ਇਸ ਸਾਲ ਇਕ ਜੂਨ ਤੋਂ ਹੈਕਸ-ਹੈਲਪ ਵਰਗੇ ਅਧਿਐਨ ਅਤੇ ਸਿੱਖਲਾਈ ਕਰਜ਼ਿਆਂ ’’ਤੇ ਲਾਗੂ ਸੂਚਕਾਂਕ ਦਰ ਵਧ ਕੇ 3.9 ਫ਼ੀਸਦੀ ਹੋ ਗਈ ਜਿਹੜੀ 2021 ਵਿਚ 0.6 ਫ਼ੀਸਦੀ ਸੀ ਅਤੇ ਇਹ 10 ਸਾਲਾਂ ਵਿਚ ਸਭ ਤੋਂ ਵੱਧ ਹੈ। ਓਸਕਰ ਦਾ ਕਹਿਣਾ ਕਿ ਉਸ ਨੇ ਅਜੇ ਦੋ ਹੋਰ ਸਾਲ ਪੜ੍ਹਾਈ ਕਰਨੀ ਹੈ ਅਤੇ ਉਸ ਨੂੰ ਆਸ ਹੈ ਕਿ ਇਸ ਸਮੇਂ ਵਿਚ ਉਸ ਦਾ ਕਰਜ਼ਾ ਸੂਚਕਾਂਕ ਅਤੇ ਮੈਡੀਕਲ ਡਿਗਰੀਆਂ ਲਈ 10000 ਡਾਲਰ-11000 ਪ੍ਰਤੀ ਸਾਲ ਵਿਦਿਆਰਥੀਆ ਯੋਗਦਾਨ ਕਾਰਨ ਵਧ ਕੇ 70000 ਡਾਲਰ ਹੋ ਜਾਵੇਗਾ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ 2018 ਅਚੇ 2020 ਵਿਚਕਾਰ ਸੂਚਕਾਂਕ ਦਰ 2 ਫ਼ੀਸਦੀ ਦੇ ਆਲੇ ਦੁਆਲੇ ਸੀ।

ਵਿਦਿਆਰਥੀ ਦਾ ਕਿੰਨਾ ਕਰਜ਼ਾ ਹੈ ਬਕਾਇਆ?

ਆਸਟ੍ਰੇਲੀਆ ਦੇ ਟੈਕਸ ਦਫ਼ਤਰ (ਏਟੀਓ) ਦੇ ਡਾਟਾ ਮੁਤਾਬਿਕ 2020-21 ਵਿਚ ਹੈਕਸ-ਹੈਲਪ ਬਕਾਇਆ ਕਰਜ਼ੇ ਵਾਲੇ 2.9 ਮਿਲੀਅਨ ਲੋਕ ਸਨ ਅਤੇ ਕੁੱਲ ਕਰਜ਼ਾ 68.7 ਬਿਲੀਅਨ ਡਾਲਰ ਸੀ। ਪ੍ਰਤੀ ਵਿਦਿਆਰਥੀ ਬਕਾਇਆ ਕਰਜ਼ੇ ਦੀ ਔਸਤ ਰਕਮ ਪਿਛਲੇ ਸਾਲ 23,280 ਦੇ ਮੁਕਾਬਲੇ 23,685 ਡਾਲਰ ਸੀ। ਇਸ ਦਾ ਮਤਲਬ ਉੱਚ ਦਰ ਨਾਲ ਔਸਤ ਵਿਅਕਤੀ ਦੀ ਕਰਜ਼ਾ ਦੀ ਰਕਮ ਲਗਪਗ 923 ਡਾਲਰ ਵਧੇਗੀ। ਓਸਕਰ ਲਈ ਇਸ ਦਾ ਮਤਲਬ 1,350 ਡਾਲਰ ਦਾ ਵਾਧਾ। ਪਹਿਲਾਂ ਉਨ੍ਹਾਂ ਦਾ ਸੂਚਕਾਂਕ 75 ਤੋਂ 200 ਡਾਲਰ ਦੇ ਵਿਚਕਾਰ ਸੀ। ਉਨ੍ਹਾਂ ਕਿਹਾ ਕਿ ਮੇਰੇ ਜਾਂ ਬਹੁਤੇ ਵਿਦਿਆਰਥੀਆਂ ਲਈ 1,350 ਡਾਲਰ ਇਕ ਸੰਖੇਪ ਰਕਮ ਨਹੀਂ। ਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੇ ਪ੍ਰਧਾਨ ਜੌਰਜੀ ਬੀਟੀ ਨੇ ਕਿਹਾ ਕਿ ਵਿਦਿਆਰਥੀ ਵੱਡੇ ਵਿੱਤੀ ਬੋਝ ਕਾਰਨ ਸੰਘਰਸ਼ ਕਰ ਰਹੇ ਹਨ ਕਿਉਂਕਿ ਉਹ ਰਹਿਣ ਸਹਿਣ ਦੇ ਦਬਾਅ ਦਾ ਸਾਹਮਣਾ ਕਰ ਰਹੇ ਹਨ। ਫੁੱਲ ਟਾਈਮ ਵਿਦਿਆਰਥੀ ਵਲੋਂ ਆਪਣੀ ਪੜ੍ਹਾਈ ’ਤੇ ਹਫ਼ਤੇ ਵਿਚ 40 ਘੰਟੇ ਸਮਰਪਿਤ ਕਰਨ ਦੀ ਆਸ ਹੈ। ਓਸਕਰ ਦਾ ਕਹਿਣਾ ਕਿ ਉਹ ਆਪਣੇ ਕਰਜ਼ੇ ਦੇ ਸਵੈਇੱਛਤ ਯੋਗਦਾਨ ਕਰਨ ਦੇ ਯੋਗ ਹੋਣ ਜਾਂ ਇਸ ਨੂੰ ਆਫਸੈੱਟ ਕਰਨ ਲਈ ਜ਼ਿਆਦਾ ਕਮਾਈ ਦੇ ਸਮਰੱਥ ਨਹੀਂ ਹੈ। ਮੌਜੂਦਾ ਸਮੇਂ ਮਹਿੰਗਾਈ ਦੀ ਦਰ 5.1 ਫ਼ੀਸਦੀ ਹੈ ਜਿਹੜੀ 20 ਸਾਲਾਂ ਵਿਚ ਸਭ ਤੋਂ ਉੱਚੇ ਪੱਧਰ ’ਤੇ ਹੈ। ਇਸ ਦੇ ਵਧ ਕੇ 7 ਫ਼ੀਸਦੀ ’ਤੇ ਜਾਣ ਦੀ ਆਸ ਹੈ। ਆਸਟਰੇਲੀਆ ਵਿਚ ਤਨਖਾਹਾਂ ਵਿਚ ਵਾਧਾ 2.4 ਫ਼ੀਸਦੀ ਹੋਇਆ ਹੈ।

ਜੇਕਰ ਮੈਂ ਸੰਘਰਸ਼ ਕਰ ਰਿਹਾ ਤਾਂ ਮੈਨੂੰ ਕੀ ਕਰਨਾ ਚਾਹੀਦਾ?

ਹੈਕਸ-ਹੈਲਪ ਲੋਕਾਂ ਦੀ ਕਮਾਈ ਨਿਸ਼ਚਤ ਪੱਧਰ ’ਤੇ ਪਹੁੰਚਣ ਪਿੱਛੋਂ ਵਿਦਿਆਰਥੀ ਦੇ ਯੋਗਦਾਨ ਦੇ ਭੁਗਤਾਨ ਵਿਚ ਸਹਾਇਤਾ ਕਰਦਾ ਹੈ। 2022-23 ਥ੍ਰੈਸ਼ਹੋਲਡ ਤਹਿਤ ਜਦੋਂ ਗਰੈਜ਼ੂਏਟਸ ਇਕ ਫ਼ੀਸਦੀ ਦਰ ਨਾਲ 48,361 ਡਾਲਰ ਤੋਂ ਜ਼ਿਆਦਾ ਦੀ ਕਮਾਈ ਕਰਨ ਲੱਗ ਪੈਣ ਤਾਂ ਉਨ੍ਹਾਂ ਨੂੰ ਆਪਣਾ ਹੈਲਪ ਕਰਜ਼ੇ ਵਾਪਸ ਕਰਨੇ ਸ਼ੁਰੂ ਕਰਨ ਚਾਹੀਦੇ ਹਨ। ਉੱਚ ਤਨਖਾਹਾਂ ਵੱਧ ਵਾਪਸੀ ਅਦਾਇਗੀਆਂ ਨੂੰ ਆਕਰਸ਼ਤ ਕਰਦੀਆਂ ਹਨ, ਜੇਕਰ ਤਨਖਾਹ 62,739-66,502 ਡਾਲਰ ਵਿਚਕਾਰ ਹੋਵੇ ਤਾਂ ਅਦਾਇਗੀ 3 ਫ਼ੀਸਦੀ ਅਤੇ 88,997-94,336 ਡਾਲਰ ਕਮਾਈ ਕਰਨ ਵਾਲਿਆਂ ਦੀ ਅਦਾਇਗੀ 6 ਫ਼ੀਸਦੀ ਹੋਵੇਗੀ। ਇਹ ਵਾਪਸੀ ਅਦਾਇਗੀ 141,848 ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਲਈ 10 ਫ਼ੀਸਦੀ ਹੋ ਜਾਵੇਗੀ।

Related posts

ਬਿਲਡਿੰਗ ਕਮਿਸ਼ਨ ਵਲੋਂ ਇਸ ਹੋਮ ਬਿਲਡਿੰਗ ਕੰਪਨੀ ਨਾਲ ਡੀਲ ਨਾ ਕਰਨ ਦੀ ਚਿਤਾਵਨੀ !

admin

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

admin

ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਬਹੁਤ ਅਹਿਮੀਅਤ !

admin