India

’84 ਨਸਲਕੁਸ਼ੀ ਪੀੜਤਾਂ ਨਾਲ ਅਨਿਆਂ ਕਰਨ ਵਾਲੇ ਕਰ ਰਹੇ ਨੇ ‘ਨਿਆਂ’ ਦੀ ਗੱਲ : ਠਾਕੁਰ

ਨਵੀਂ ਦਿੱਲੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਭਾਰਤ ਨਿਆਂ ਯਾਤਰਾ’ ਕੱਢਣ ਦੇ ਕਾਂਗਰਸ ਦੇ ਫੈਸਲੇ ’ਤੇ ਤੰਜ਼ ਕੱਸਦੇ ਹੋਏ ਬੁੱਧਵਾਰ ਨੂੰ ਵਿਰੋਧੀ ਪਾਰਟੀ ’ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਕਈ ਸਾਲਾਂ ਤੱਕ ਨਿਆਂ ਦਿਵਾਉਣ ’ਚ ਅਸਫ਼ਲ ਰਹਿਣ ਅਤੇ ‘ਟੁਕੜੇ-ਟੁਕੜੇ’ ਗੈਂਗ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ। ਕਾਂਗਰਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਵਿਚ ਮਣੀਪੁਰ ਤੋਂ
ਮੁੰਬਈ ਤੱਕ ‘ਭਾਰਤ ਨਿਆਂ ਯਾਤਰਾ’ ਦਾ ਆਯੋਜਨ ਕਰੇਗੀ, ਜੋ 14 ਜਨਵਰੀ ਤੋਂ 14 ਰਾਜਾਂ ਅਤੇ 85 ਜ਼ਿਲ੍ਹਿਆਂ ਤੋਂ ਹੋ ਕੇ ਲੰਘੇਗੀ। ਇਹ ਯਾਤਰਾ 20 ਮਾਰਚ ਨੂੰ ਉਸੇ ਸਮੇਂ ਸਮਾਪਤ ਹੋਵੇਗੀ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਠਾਕੁਰ ਨੇ ਕਾਂਗਰਸ ਦੀ ਭਾਰਤ ਨਿਆਂ ਯਾਤਰਾ ਬਾਰੇ ਪੁੱਛੇ ਜਾਣ ’ਤੇ ਇੱਥੇ ਪੱਤਰਕਾਰਾਂ ਨੂੰ ਕਿਹਾ,’’ਜੋ ਲੋਕ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਕਈ ਸਾਲਾਂ ਤੱਕ ਨਿਆਂ ਨਹੀਂ ਦਿਵਾ ਸਕੇ, ਉਹ ਕਿਸੇ ਨਾਲ ਨਿਆਂ ਕਿਵੇਂ ਕਰ ਸਕਦੇ ਹਨ?’’ ਉਨ੍ਹਾਂ ਕਿਹਾ,’’ਜੋ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤੀ ਅਤੇ ਖੇਤਰ ਦੇ ਆਧਾਰ ’ਤੇ ਵੰਡ ਪੈਦਾ ਕਰਦੇ ਹਨ, ਉਹ ਕਿਵੇਂ ਨਿਆਂ ਪ੍ਰਦਾਨ ਕਰਨਗੇ?’’ ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਹੈ, ਜਿਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਐੱਸ.ਆਈ.ਟੀ. ਜਾਂਚ ਦਾ ਗਠਨ ਕੀਤਾ। ਸਾਲ 2016 ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਹੋਏ ਵਿਵਾਦ ਦੇ ਬਾਅਦ ਤੋਂ ਭਾਜਪਾ ਦੇ ਨੇਤਾ ਕੁਝ ਤੱਤਾਂ ਨੂੰ ’ਰਾਸ਼ਟਰ ਵਿਰੋਧੀ’ ਰੂਪ ’ਚ ਦੋਸ਼ ਲਗਾਉਣ ਲਈ ’ਟੁਕੜੇ-ਟੁਕੜੇ’ ਗੈਂਗ ਦਾ ਇਸਤੇਮਾਲ ਕਰਦੇ ਹਨ। ਠਾਕੁਰ ਨੇ ਕਿਹਾ ਕਿ ਦੇਸ਼ ਦੇ ਲੋਕ ਭਗਵਾਨ ਰਾਮ ਨੂੰ ਕਾਲਪਨਿਕ ਕਹਿਣ ਵਾਲੇ ਉਨ੍ਹਾਂ ਦੇ ਅਸਲੀ ਚਿਹਰੇ ਨੂੰ ਪਛਾਣ ਚੁੱਕੇ ਹਨ, ਜਿਨ੍ਹਾਂ ਦੇ ਗਠਜੜੋ ਸਹਿਯੋਗੀ ਸਨਾਤਨ ਧਰਮ ਨੂੰ ਖ਼ਰਾਬ ਦਿਖਾਉਂਦੇ ਹਨ ਅਤੇ ਹਿੰਦੂਆਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਦੋਸ਼ ਲਗਾਇਆ,’’ਇੰਨਾ ਹੀ ਨਹੀਂ ਉਨ੍ਹਾਂ ਦੇ ਨੇਤਾ ਇਕ ਤੋਂ ਬਾਅਦ ਇਕ ਬੇਤੁਕੇ ਬਿਆਨ ਦੇ ਰਹੇ ਹਨ।’’

Related posts

ਏਮਜ਼ ਦੇ ਡਾਇਰੈਕਟਰ ਲਈ ਤਿੰਨ ਡਾਕਟਰਾਂ ਦੇ ਨਾਂ ਦੀ ਚੋਣ

Bunty

ਸੰਸਦੀ ਅੜਿੱਕੇ ਕੋਈ ਹੱਲ ਨਹੀਂ ਸਗੋਂ ਬੀਮਾਰੀ ਹੈ: ਚੇਅਰਮੈਨ ਧਨਖੜ

Bunty

ਈਡੀ ਨੇ ਮਨੀ ਲਾਂਡਿੰਗ ਮਾਮਲੇ ‘ਚ ਕੱਸਿਆਂ ਸ਼ਿਕੰਜਾਂ ਤਾਂ ਭਾਰਤ ਤੋਂ ਫਰਾਰ ਹੋਏ ਵੀਵੋ ਦੇ ਨਿਰਦੇਸ਼ਕ Zhengshen Ou ਤੇ Zhang Jie

Bunty