ਸਪੋਰਟਸ ਡੈਸਕ — ਸਾਬਕਾ ਤੇਜ਼ ਗੇਂਦਬਾਜ਼ ਅਤੁੱਲ ਵਾਸਨ ਨੇ ਭਾਰਤੀ ਟੀਮ ’ਚ ਕਪਤਾਨੀ ਨੂੰ ਵੰਡਣ ਦਾ ਸਮਰਥਨ ਕੀਤਾ ਹੈ। ਵਾਸਨ ਦਾ ਮੰਨਣਾ ਹੈ ਕਿ ਵਰਤਮਾਨ ਕਪਤਾਨ ਵਿਰਾਟ ਕੋਹਲੀ ਦੇ ਮੋਢਿਆਂ ਤੋਂ ਭਾਰ ਨੂੰ ਘੱਟ ਕਰਨ ਲਈ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ’ਚ ਰੋਹਿਤ ਸ਼ਰਮਾ ਨੂੰ ਕਪਤਾਨ ਦੀ ਜ਼ਿੰਮੇਦਾਰੀ ਸੰਭਾਲਣੀ ਚਾਹੀਦੀ ਹੈ। ਕ੍ਰਿਕਟ ਦੀ ਦੁਨੀਆ ਚੋਂ ਕਾਫ਼ੀ ਲੋਕ ਹਨ ਜੋ ਇਹ ਮਹਿਸੂਸ ਕਰਦੇ ਹਨ ਕਿ ਰੋਹਿਤ ਨੂੰ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਜ਼ਿਆਦਾ ਜ਼ਿੰੰਮੇਦਾਰੀ ਦਿੱਤੀ ਜਾਣੀ ਚਾਹੀਦੀ ਹੈ।ਵਾਸਨ ਨੇ ਇਕ ਸਪੋਰਟਸ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਂ, ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ’ਚ ਕਪਤਾਨੀ ਨੂੰ ਵੰਡਣ ਦੇ ਬਾਰੇ ’ਚ ਸੋਚਣਾ ਚਾਹੀਦਾ ਹੈ ਕਿਉਂਕਿ ਕੋਹਲੀ ’ਤੇ ਬਹੁਤ ਜ਼ਿਆਦਾ ਭਾਰ ਹੈ। ਵਿਰਾਟ (ਕੋਹਲੀ) ਇਸ ਨੂੰ ਪਿਆਰ ਕਰਦਾ ਹੈ, ਮੈਨੂੰ ਲੱਗਦਾ ਹੈ ਕਿ ਉਹ ਤਿੰਨੋਂ ਫਾਰਮੈਟਾਂ ’ਚ ਕਪਤਾਨੀ ਕਰਣਾ ਚਾਹੁੰਦਾ ਹੈ ਪਰ ਰੋਹਿਤ ਸ਼ਰਮਾ ਨੇ ਸਾਨੂੰ ਦਿਖਾਇਆ ਕਿ ਉਹ ਵੀ ਇਕ ਆਰਾਮਦਾਇਕ ਕਪਤਾਨ ਹੈ।ਸਿਮਿਤ ਓਵਰਾਂ ਦੀ ਕ੍ਰਿਕਟ ’ਚ ਕਪਤਾਨੀ ਦੇ ਅੰਕੜੇ ਵੀ ਰੋਹਿਤ ਦੇ ਕੋਹਲੀ ਤੋਂ ਬਿਹਤਰ ਹਨ। ਰੋਹਿਤ ਨੇ ਹੁਣ ਤਕ 10 ਵਨ-ਡੇ ਮੈਚਾਂ ’ਚ ਭਾਰਤ ਦਾ ਅਗੁਵਾਈ ਕੀਤੀ ਹੈ, ਜਿਨ੍ਹਾਂ ’ਚੋਂ 8 ’ਚ ਉਸ ਨੇ ਜਿੱਤ ਦਰਜ ਕੀਤੀ ਹੈ, ਜਦ ਕਿ 19 ਟੀ-20 ਮੁਕਾਬਲਿਆਂ ’ਚ ਉਸ ਨੇ 15 ਮੈਚ ਜਿੱਤੇ ਹਨ।50 ਓਵਰ ਅਤੇ ਟੀ 20 ਅੰਤਰਰਾਸ਼ਟਰੀ ਕ੍ਰਿਕਟ ’ਚ ਕਪਤਾਨ ਦੇ ਰੂਪ ’ਚ ਰੋਹਿਤ ਦੀ ਜਿੱਤ ਦਾ ਫ਼ੀਸਦੀ ਕੋਹਲੀ ਦੀ ਤੁਲਨਾ ’ਚ ਕਾਫ਼ੀ ਬਿਹਤਰ ਹੈ। ਹਾਲਾਂਕਿ ਮੌਜੂਦਾ ਕਪਤਾਨ ਕੋਹਲੀ ਲੰਬੇ ਸਮੇਂ ਤੋੋਂ ਭਾਰਤੀ ਟੀਮ ਕਮਾਨ ਸੰਭਾਲ ਰਹੇ ਹਨ। ਰੋਹੀਤ ਇੰਡੀਅਨ ਪ੍ਰੀਮੀਅਰ ਲੀਗ ਦੇ ਸਭ ਤੋਂ ਸਫਲ ਕਪਤਾਨ ਵੀ ਹਨ। ਉਨ੍ਹ ਨੇ ਮੁੰਬਈ ਇੰਡੀਅਨਜ਼ ਦੀ ਅਗੁਵਾਈ ਕਰਦੇ ਹੋਏ 4 ਖਿਤਾਬ ਆਪਣੇ ਨਾਂ ਕੀਤੇ ਹਨ। ਦੂਜੇ ਪਾਸੇ ਕੋਹਲੀ ਨੂੰ ਅਜੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਨਾਲ ਆਈ. ਪੀ. ਐੱਲ ਦਾ ਖਿਤਾਬ ਜਿੱਤਣ ਦਾ ਇੰਤਜ਼ਾਰ ਹੈ।
previous post
next post