ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਫੋਰਬਸ ਮੈਗਜ਼ੀਨ ਵੱਲੋਂ 2020 ਦੇ ਸਿਖਰਲੇ 100 ਸਭ ਤੋਂ ਵੱਧ ਕਮਾਉਣ ਵਾਲੇ ਐਥਲੀਟਾਂ ਦੀ ਸੂਚੀ ‘ਚ ਸ਼ਾਮਲ ਹੋਣ ਵਾਲੇ ਇਕੌਲਤੇ ਕ੍ਰਿਕਟਰ ਬਣ ਗਏ ਹਨ। ਵਿਰਾਟ ਕੋਹਲੀ ਇਸ ਸੂਚੀ ‘ਚ ਸ਼ਾਮਲ ਹੋਣ ਵਾਲੇ ਇਕਲੌਤੇ ਐਥਲੀਟ ਵੀ ਹਨ।ਫੋਰਬਸ ਮੁਤਾਬਕ ਕੋਹਲੀ ਦੀ ਕੁੱਲ ਕਮਾਈ 26 ਮਿਲੀਅਨ ਡਾਲਰ ਯਾਨੀ 126 ਕਰੋੜ ਰੁਪਏ ਹੈ। ਇਨ੍ਹਾਂ ‘ਚੋਂ 24 ਮਿਲੀਅਨ ਉਨ੍ਹਾਂ ਨੂੰ ਵਿਗਿਆਪਨ ਤੋਂ ਮਿਲਦੇ ਹਨ ਅਤੇ ਦੋ ਮਿਲੀਅਨ ਡਾਲਰ ਸੈਲਰੀ ਹੈ। ਉਨ੍ਹਾਂ 2019 ਤੋਂ ਹੁਣ ਤਕ 30 ਤੋਂ ਵੱਧ ਸਥਾਨਾਂ ਦੀ ਛਾਲ ਲਾਕੇ ਉਹ 66ਵੇਂ ਸਥਾਨ ‘ਤੇ ਪਹੁੰਚੇ ਹਨ।ਸਵਿੱਟਜ਼ਰਲੈਂਡ ਦੇ ਨੰਬਰ ਇਕ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਇਸ ਸਾਲ ਕਮਾਈ ਕਰਨ ਦੇ ਮਾਮਲੇ ‘ਚ ਸਭ ਨੂੰ ਪਿੱਛੇ ਛੱਡਦਿਆਂ ਹੋਇਆਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉਹ ਅਜਿਹਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਟੈਨਿਸ ਖਿਡਾਰੀ ਬਣੇ ਹਨ। ਉਨ੍ਹਾਂ ਦੀ ਪਿਛਲੇ ਸਾਲ ਦੀ ਕਮਾਈ ਕਰੀਬ 106 ਮਿਲੀਅਨ ਡਾਲਰ ਦੱਸੀ ਗਈ ਕੋਹਲੀ ਲਈ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਉਨ੍ਹਾਂ ਨੂੰ ਫੋਰਬਸ ਦੇ ਸਿਖਰਲੇ 100 ਸਭ ਤੋਂ ਜ਼ਿਆਦਾ ਕਮਾਉਣ ਵਾਲੇ ਅਥਲੀਟਾਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ 100ਵੇਂ ਸਥਾਨ ‘ਤੇ ਸਨ। ਸਾਲ 2019 ‘ਚ ਉਨ੍ਹਾਂ ਦੀ ਕਮਾਈ 25 ਮਿਲੀਅਨ ਡਾਲਰ ਸੀ।
previous post