ਲਿਮਟਡ ਓਵਰਸ ‘ਚ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਪਿਛਲੇ 2-3 ਸਾਲਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੇ ਪ੍ਰਦਰਸ਼ਨ ਦੇ ਅਧਾਰ ‘ਤੇ ਰੋਹਿਤ ਨੇ ਵਨਡੇ ਅਤੇ ਟੀ -20 ‘ਚ ਵੀ ਕਈ ਰਿਕਾਰਡ ਬਣਾਏ ਹਨ। ਇਸ ਦੇ ਨਾਲ ਹੀ ਰੋਹਿਤ ਨੇ ਟੈਸਟ ‘ਚ ਚੰਗੀ ਸ਼ੁਰੂਆਤ ਕੀਤੀ ਹੈ।ਰੋਹਿਤ ਦੇ ਇਸ ਪ੍ਰਦਰਸ਼ਨ ਦਾ ਨਤੀਜਾ ਇਹ ਹੋਇਆ ਕਿ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਨ੍ਹਾਂ ਦਾ ਨਾਮ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਭੇਜਿਆ ਹੈ।ਰੋਹਿਤ ਤੋਂ ਇਲਾਵਾ ਪੁਰਸ਼ ਟੀਮ ਦੇ ਦੋ ਸੀਨੀਅਰ ਖਿਡਾਰੀ ਸ਼ਿਖਰ ਧਵਨ ਅਤੇ ਇਸ਼ਾਂਤ ਸ਼ਰਮਾ ਦੀ ਵੱਕਾਰੀ ਅਰਜੁਨ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਮਹਿਲਾ ਟੀਮ ਦੀ ਆਲਰਾ ਰਾਉਂਡਰ ਦੀਪਤੀ ਸ਼ਰਮਾ ਨੂੰ ਵੀ ਖੇਡ ਰਤਨ ਲਈ ਨਾਮਜ਼ਦ ਕੀਤਾ ਗਿਆ ਹੈ।ਬੀਸੀਸੀਆਈ ਨੇ ਸ਼ਨੀਵਾਰ 30 ਮਈ ਨੂੰ ਇਕ ਬਿਆਨ ਜਾਰੀ ਕਰਕੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਹ ਨਾਮ 1 ਜਨਵਰੀ 2019 ਤੋਂ 31 ਦਸੰਬਰ 2019 ਦੇ ਕਾਰਜਕਾਲ ਲਈ ਰਹੇ ਹਨ।ਰੋਹਿਤ ਸ਼ਰਮਾ ਸਾਲ 2019 ਵਿੱਚ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਸੀ। ਇਸਦੇ ਨਾਲ ਉਨ੍ਹਾਂ ਇੰਗਲੈਂਡ ‘ਚ ਵਰਲਡ ਕੱਪ ‘ਚ ਰਿਕਾਰਡ 5 ਸੈਂਕੜੇ ਸਮੇਤ 548 ਦੌੜਾਂ ਬਣਾਈਆਂ, ਜੋ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਸੀ। ਇਸ ਤੋਂ ਇਲਾਵਾ, ਉਹ ਟੀ -20 ‘ਚ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਪਹਿਲਾ ਪੁਰਸ਼ ਭਾਰਤੀ ਕ੍ਰਿਕਟਰ ਬਣਿਆ, ਜਦਕਿ ਟੈਸਟ ‘ਚ ਦੱਖਣੀ ਅਫਰੀਕਾ ਦੀ ਲੜੀ ‘ਚ 3 ਸੈਂਕੜੇ ਵੀ ਜੜੇ।
previous post