ਨਵੀਂ ਦਿੱਲੀ: ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਆਪਣੇ 24 ਸਾਲਾ ਲੰਮੇ ਕਿਕ੍ਰਟ ਕਰੀਅਰ ਦੌਰਾਨ ਕਦੇ ਵੀ ਸ਼ਰਾਬ-ਤੰਬਾਕੂ ਜਾਂ ਸਿਗਰੇਟ ਆਦਿ ਦਾ ਪ੍ਰਚਾਰ ਨਹੀਂ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਇਸ਼ਤਿਹਾਰਾਂ ਤੋਂ ਆਉਣ ਵਾਲੇ ਕਰੋੜਾਂ ਰੁਪਏ ਠੁਕਰਾ ਦਿੱਤੇ। ਉਨ੍ਹਾਂ ਇਹ ਸਭਾ ਆਪਣੇ ਪਿਤਾ ਨਾਲ ਕੀਤੇ ਵਾਅਦੇ ਕਰਕੇ ਕੀਤਾ। ਉਨ੍ਹਾਂ ਆਪਣੇ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ 1989 ‘ਚ ਕੀਤੀ ਸੀ।
ਸਚਿਨ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਆਖਰ ਕਿਉਂ ਉਨ੍ਹਾਂ ਕਦੇ ਵੀ ਸ਼ਰਾਬ ਜਾਂ ਤੰਬਾਕੂ ਆਦਿ ਦਾ ਪ੍ਰਚਾਰ ਨਹੀਂ ਕੀਤਾ। ਸਚਿਨ ਨੇ ਕਿਹਾ ਕਿ ਮੈਂ ਆਪਣੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਦੇ ਵੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਨੂੰ ਪ੍ਰਮੋਟ ਨਹੀਂ ਕਰਾਂਗਾ। ਇਸ ਲਈ ਮੈਂ ਕਦੇ ਵੀ ਸ਼ਰਾਬ-ਤੰਬਾਕੂ ਦੀ ਮਸ਼ਹੂਰੀ ਨਹੀਂ ਕਰਦਾ।
ਉਨ੍ਹਾਂ ਕਿਹਾ, ‘ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਮੈਂ ਦੂਜਿਆਂ ਲਈ ਰੋਲ ਮਾਡਲ ਹਾਂ। ਬਹੁਤ ਸਾਰੇ ਲੋਕ ਮੇਰੇ ਮਗਰ ਆਉਂਦੇ ਹਨ। ਇਹੀ ਕਾਰਨ ਹੈ ਕਿ ਮੈਂ ਕਦੇ ਵੀ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਨੂੰ ਪ੍ਰਮੋਟ ਨਹੀਂ ਕੀਤਾ।
next post