Pollywood

ਚਰਚਾ ‘ਚ ਹੈ ਰਣਜੀਤ ਬਾਵਾ ਦਾ ਨਵਾਂ ਗੀਤ

ਅੰਮ੍ਰਿਤਸਰ – ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਆਪਣਾ ਇੱਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਟਾਈਟਲ Banned ਦਿੱਤਾ ਗਿਆ ਹੈ। ਇਹ ਗੀਤ 21 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਲਗਾਤਾਰ ਇਹ ਗੀਤ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ। ਇਸ ਗੀਤ ਦਾ ਇੱਕ ਇੱਕ ਲਫ਼ਜ਼ ਅੱਜ ਦੇ ਸਮੇਂ ਤੇ ਪੂਰਾ ਫਿੱਟ ਬੈਠਦਾ ਹੈ। ਲੋਕਾਂ ਵੱਲੋਂ ਰਣਜੀਤ ਬਾਵਾ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ ਨੇ ਆਪਣੇ ਇਸ ਗੀਤ ਵਿੱਚ ਕੁਝ ਖ਼ਾਸ ਸੁਨੇਹੇ ਦਿੱਤੇ ਹਨ, ਜਿਵੇਂ ਕਿ ਯਾਰ ਹੀ ਯਾਰਾਂ ਨੂੰ ਮਾਰਦੇ ਨੇ। ਗੁਰੂਆਂ ਪੀਰਾਂ ਫਕੀਰਾਂ ਦੇ ਪਾਵਨ ਪੰਨੇ ਫਾੜ ਕੇ ਸੜਕਾਂ ‘ਤੇ ਸੁੱਟ ਦਿੱਤੇ…ਇਸ ਦਾ ਜ਼ਿਕਰ ਵੀ ਰਣਜੀਤ ਬਾਵਾ ਨੇ ਆਪਣੇ ਇਸ ਗੀਤ ਵਿੱਚ ਕੀਤਾ ਹੈ। ਰਣਜੀਤ ਬਾਵਾ ਦਾ ਇਹ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲਗਾਤਾਰ ਇਹ ਗੀਤ ਯੂ-ਟਿਊਬ ਤੇ ਟ੍ਰੈਂਡ ਕਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਦੇ ਲਿਰਿਕਸ ਕਾਬਲ ਸਰੂਪਵਾਲੀ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਸੁਕਵੜਾਰ ਨੇ ਦਿੱਤਾ ਹੈ ਜੋ ਕਿ ਕਾਫੀ ਖੂਬਸੂਰਤ ਅਤੇ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਗਾਣੇ ਦੀ ਵੀਡੀਓ ਅਤੇ ਪੋਸਟਰ ਧਿਮਨ ਪ੍ਰੋਡਕਸ਼ਨ ਦੁਆਰਾ ਕੀਤੀ ਗਈ ਹੈ। ਲੇਵਲ ਰਣਜੀਤ ਬਾਵਾ ਦਾ ਹੈ। ਰਣਜੀਤ ਬਾਵਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਵੀਡੀਓ  width=ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

 

Related posts

ਸਿਰਫ਼ 2 ਕਰੋੜ ਰੁਪਏ ਚ ਬਣੀ ਫਿਲਮ ਦੇ 27 ਦਿਨਾਂ ਵਿੱਚ 2994% ਮੁਨਾਫ਼ੇ ਦੇ ਚਰਚੇ !

admin

ਗਾਇਕ ਹਰਭਜਨ ਮਾਨ ਵਾਲ-ਵਾਲ ਬਚੇ : ਕਾਰ ਭਿਆਨਕ ਹਾਦਸੇ ਦਾ ਸ਼ਿਕਾਰ !

admin

ਅੱਲ੍ਹੜ ਦਿਲਾਂ ਦੀ ਮੋਹ ਭਿੱਜੀ ਮਨੋਰੰਜਨ ਭਰਪੂਰ ਫਿਲਮ ‘ਸ਼ੱਕਰਪਾਰੇ’

admin