Sport

ਰੋਹਨ ਬੋਪੰਨਾ ਦੀ ਹਾਰ ਨਾਲ ਭਾਰਤ ਨੂੰ ਮੁੜ ਮਿਲੀ ਨਿਰਾਸ਼ਾ

ਮੈਲਬੌਰਨ : ਭਾਰਤ ਨੂੰ ਆਸਟ੍ਰੇਲੀਅਨ ਓਪਨ ਵਿਚ ਲਗਾਤਾਰ ਦੂਜੇ ਨਿਰਾਸ਼ਾਜਨਕ ਨਤੀਜੇ ਦਾ ਸਾਹਮਣਾ ਕਰਨਾ ਪਿਆ ਜਦ ਰੋਹਨ ਬੋਪੰਨਾ ਤੇ ਬੇਨ ਮੈਕਲਾਚਲਨ ਦੀ ਜੋੜੀ ਬੁੱਧਵਾਰ ਨੂੰ ਮਰਦ ਡਬਲਜ਼ ਦੇ ਪਹਿਲੇ ਗੇੜ ਵਿਚ ਸਖ਼ਤ ਮੁਕਾਬਲੇ ਵਿਚ ਜੀ ਸੁੰਗ ਨੈਮ ਤੇ ਮਿਨ ਕਿਊ ਸੋਂਗ ਦੀ ਜੋੜੀ ਖ਼ਿਲਾਫ਼ ਗਈ। ਬੋਪੰਨਾ ਤੇ ਜਾਪਾਨ ਦੇ ਉਨ੍ਹਾਂ ਦੇ ਜੋੜੀਦਾਰ ਨੂੰ ਕੋਰੀਆ ਦੀ ਵਾਈਲਡ ਕਾਰਡ ਹਾਸਲ ਜੋੜੀ ਖ਼ਿਲਾਫ਼ ਇਕ ਘੰਟੇ ਤੇ 17 ਮਿੰਟ ਵਿਚ 4-6, 6-7 ਨਾਲ ਹਾਰ ਸਹਿਣੀ ਪਈ। ਭਾਰਤ ਦੀ ਚੁਣੌਤੀ ਹੁਣ ਮਰਦ ਡਬਲਜ਼ ਵਿਚ ਦਿਵਿਜ ਸ਼ਰਣ ਤੇ ਮਹਿਲਾ ਡਬਲਜ਼ ਵਿਚ ਸ਼ੁਰੂਆਤ ਕਰ ਰਹੀ ਅੰਕਿਤਾ ਰੈਣਾ ਦੇ ਹੱਥਾਂ ਵਿਚ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin