Sport

ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਆਈਸੀਸੀ ਟੈਸਟ ਚੈਂਪੀਅਨਸ਼ਿਪਟੇਬਲ ‘ਚ ਵੱਡਾ ਬਦਲਾਅ

ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਆਈਸੀਸੀ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਪਹੁੰਚਣ ਵਾਲੀ ਦੂਸਰੀ ਟੀਮ ਦਾ ਫ਼ੈਸਲਾ ਹੋਣ ਵਾਲਾ ਹੈ। ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਭਾਰਤ ਨੂੰ 227 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਇੰਗਲਿਸ਼ ਟੀਮ ਟੈਸਟ ਚੈਂਪੀਅਨਸਿਪ ਟੇਬਲ ‘ਚ ਟੀਮ ਭਾਰਤ ਨੂੰ ਹਟਾ ਕੇ ਟਾਪ ‘ਤੇ ਪਹੁੰਚ ਗਈ। ਭਾਰਤ ਇਸ ਹਾਰ ਤੋਂ ਬਾਅਦ ਚੌਥੇ ਨੰਬਰ ‘ਤੇ ਤਿਲਕ ਗਿਆ।
ਚੇਨਈ ਟੈਸਟ ਦੇ ਆਖਰੀ ਦਿਨ ਭਾਰਤੀ ਟੀਮ ਦੂਸਰੀ ਪਾਰੀ ‘ਚ ਸਿਰਫ਼ 192 ਦੌੜਾਂ ‘ਤੇ ਸਿਮਟ ਗਈ। ਇੰਗਲੈਂਡ ਨੇ 420 ਦੌੜਾਂ ਦੀ ਟੀਚਾ ਰੱਖਿਆ ਸੀ ਤੇ ਮੈਚ ਨੂੰ 227 ਦੌੜਾਂ ਨਾਲ ਆਪਣੇ ਨਾਂ ਕੀਤਾ। ਇਸ ਹਾਰ ਦਾ ਖਮਿਆਜ਼ਾ ਟੀਮ ਇੰਡੀਆ ਨੂੰ ਟੈਸਟ ਚੈਂਪੀਅਨਸ਼ਿਪ ਟੇਬਲ ‘ਚ ਚੌਥੇ ਨੰਬਰ ‘ਚ ਤਿਲਕ ਕੇ ਉਠਾਉਣਾ ਪਿਆ ਹੈ। ਇਸ ਦਮਦਾਰ ਜਿੱਤ ਦੇ ਨਾਲ ਇੰਗਲੈਂਡ ਪਹਿਲੇ ਨੰਬਰ ‘ਤੇ ਪਹੁਚੰਣ ‘ਚ ਕਾਮਯਾਬ ਹੋਇਆ ਹੈ।

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

2025 ’ਚ ਐੱਫ਼. ਆਈ .ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ

Bunty

ਆਈਪੀਐਲ 2026 ਦੇ ਜੇਤੂਆਂ ਉਪਰ ਪੈਸਿਆਂ ਤੇ ਹੋਰ ਇਨਾਮਾਂ ਦੀ ਬਰਸਾਤ !

admin