ਕਾਬੁਲ – ਕਾਬੁਲ ’ਚ ਇਕ ਵਾਰ ਫਿਰ ਧਮਾਕੇ ਦੀ ਖ਼ਬਰ ਹੇ। ਬੀਤੇ ਵੀਰਵਾਰ ਤੋਂ ਬਾਅਦ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਕਾਬੁਲ ਏਅਰਪੋਰਟ ਦੇ ਬਾਹਰ ਤਮਾਮ ਅਲਰਟ ਦੇ ਬਾਵਜੂਦ ਧਮਾਕਾ ਹੋਇਆ ਹੈ। ਸਮਾਚਾਰ ਏਜੰਸੀ ਏਐੱਨਆਈ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਉੱਧਰ, ਸਮਾਚਾਰ ਏਜੰਸੀ ਰਾਇਟਰ ਨੇ ਦੋ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਕਾਬੁਲ ’ਚ ਹੋਇਆ ਇਹ ਧਮਾਕਾ ਇਕ ਰਾਕੇਟ ਹਮਲਾ ਲੱਗ ਰਿਹਾ ਹੈ। ਚਸ਼ਮਦੀਦਾਂ ਦਾ ਇਹ ਵੀ ਕਹਿਣਾ ਏ ਕਿ ਇਹ ਧਮਾਕਾ ਕਾਬੁਲ ਏਅਰਪੋਰਟ ਦੇ ਨੇੜੇ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਹਮਲੇ ਨੂੰ ਲੈ ਕੇ ਖ਼ੁਦ ਚਿਤਾਵਨੀ ਦਿੱਤੀ ਸੀ। ਉਨ੍ਹਾਂ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਸੀ ਕਿ ਕਾਬੁਲ ਹਵਾਈ ਅੱਡੇ ’ਤੇ ਅਗਲੇ 24 ਤੋਂ 36 ਘੰਟਿਆਂ ’ਚ ਇਕ ਹੋਰ ਅੱਤਵਾਦੀ ਹਮਲਾ ਹੋਣ ਦਾ ਸ਼ੱਕ ਹੈ। ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਤਮਾਮ ਸੁਰੱਖਿਆ ਇੰਤਜ਼ਾਮਾਂ ਅਤੇ ਅਮਰੀਕੀ ਏਜੰਸੀਆਂ ਦੇ ਚੌਕੰਨਾ ਹੋਣ ਦੇ ਬਾਵਜੂਦ ਕਾਬੁਲ ’ਚ ਇਹ ਧਮਾਕਾ ਹੋਇਆ ਹੈ।ਆਈਐੱਸ ਖ਼ਤਰੇ ਸਬੰਧੀ ਈਰਾਕ ‘ਚ ਕਈ ਦੇਸ਼ਾਂ ਦੀ ਬੈਠਕ, ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਹੋਈ ਚਰਚਾ
ਇਹੀ ਨਹੀਂ, ਅਮਰੀਕਾ ਨੇ ਆਪਦੇ ਸਾਰੇ ਨਾਗਰਿਕਾਂ ਨੂੰ ਤੁਰੰਤ ਕਾਬੋਲ ਹਵਾਈ ਅੱਡੇ ਦਾ ਇਲਾਕਾ ਛੱਡਣ ਲਈ ਕਿਹਾ ਸੀ। ਇਸ ਇਲਾਕੇ ’ਚ ਹਮਲਾ ਹੋਣ ਦੀ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਅਦ ਅਲਰਟ ਜਾਰੀ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ, ਕਾਬੁਲ ’ਚ ਵਧਦੇ ਖ਼ਤਰੇ ਅਤੇ ਵਾਸਪੀ ਦੀ ਡੈੱਡਲਾਈਨ (31 ਅਗਸਤ) ਨੂੰ ਵੇਖਦੇ ਹੋਏ ਅਮਰੀਕਾ ਨੇ ਬਚੇ ਹੋਏ ਅਮਰੀਕੀ ਅਤੇ ਅਫ਼ਗਾਨ ਨਾਗਰਿਕਾਂ ਦੇ ਨਾਲ-ਨਾਲ ਫ਼ੌਜੀਆਂ ਨੂੰ ਵੀ ਬਾਹਰ ਕੱਢਣ ਦੀ ਪ੍ਰਕਿਰÇਆ ਤੇਜ਼ ਕਰ ਦਿੱਤੀ ਸੀ।