Australia & New ZealandBreaking NewsLatest News

ਨਿਊ ਸਾਊਥ ਵੇਲਜ਼ ‘ਚ ਰਿਕਾਰਡਤੋੜ 1218 ਕੋਵਿਡ ਕੇਸ ਤੇ 6 ਮੌਤਾ

ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 1218 ਨਵੇਂ ਕੇਸ ਮਿਲੇ ਹਨ ਜੋ 24 ਘੰਟਿਆਂ ਦੀ ਮਿਆਦ ਦੇ ਅੰਦਰ ਸੂਬੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸੇ ਦੌਰਾਨ ਵਾਇਰਸ ਦੇ ਨਾਲ 6 ਲੋਕਾਂ ਦੀ ਮੌਤ ਗਈ ਹੈ।

ਇਸੇ ਦੌਰਾਨ ਪਾਰਕਲੀ ਕੂਰੈਕਸ਼ਨਲ ਸੈਂਟਰ ਦੇ ਵਿੱਚ 31 ਕੇਸ ਪਾਏ ਗਏ ਹਨ ਅਤੇ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਇਸ ਅੰਦਰ ਵੀ ਲੌਕਡਾਉਨ ਲਗਾ ਦਿੱਤਾ ਗਿਆ ਹੈ।

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਹੈ ਕਿ ਪਿਛਲੇ ਹਫ਼ਤੇ 8 ਲੱਖ 34 ਹਜ਼ਾਰ ਲੋਕਾਂ ਕੋਵਿਡ-19 ਰੋਕੂ ਵੈਕਸੀਨ ਲਵਾਇਆ ਹੈ। ਇਹ ਇੱਕ ਬਹੁਤ ਵੱਡੀ ਗਿਣਤੀ ਹੈ ਜਿਸਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਵੇਲੇ ਸੂਬੇ ਦੁੇ ਵਿੱਚ 65 ਫੀਸਦੀ ਬਾਲਗਾਂ ਨੇ ਇੱਕ ਟੀਕਾ ਜਦਕਿ 35 ਫੀਸਦੀ ਦੋਨੋਂ ਟੀਕੇ ਲਗਵਾ ਚੁੱਕੇ ਹਨ।

Related posts

ਕਿਤੇ ਵੀ, ਕਿਸੇ ਵੀ ਵੇਲੇ ਚਾਕੂ ਸਕੈਨਿੰਗ ਦਾ ਅਧਿਕਾਰ ਦੇਣ ਦੀ ਮੰਗ

admin

ਆਪ ਆਗੂ ਗੁਰਦੇਵ ਸਿੰਘ ਸੰਧੂ ਸਮੇਤ ਪੰਜ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Bunty

ਵਿਕਟੋਰੀਆ ਨੂੰ ਭਵਿੱਖ ਦੀ ਇੰਡਸਟਰੀ ਦੇ ਲਈ ਹੋਰ ਜਿਆਦਾ ਮੁਕਾਬਲਾ ਕਰਨਾ ਹੋਵੇਗਾ

admin