News Breaking News India Latest News

ਵੀਜ਼ਾ ’ਤੇ ਰੋਕ ਹਟੀ, ਦੁਬਈ ਜਾ ਸਕਣਗੇ ਸੈਲਾਨੀ ਪਰ ਕੋਵੈਕਸੀਨ ਲਗਵਾਉਣ ਵਾਲੇ ਨਹੀਂ

ਇੰਦੌਰ – ਇਕ ਸਤੰਬਰ ਤੋਂ ਸ਼ੁਰੂ ਹੋ ਰਹੀਆਂ ਦੁਬਈ ਦੀਆਂ ਉਡਾਣਾਂ ਨੂੰ ਹੁਣ ਸਫ਼ਲਤਾ ਮਿਲਣਾ ਤੈਅ ਹੋ ਗਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਉੁੱਥੇ ਆਉਣ ਲਈ ਜ਼ਰੂਰੀ ਸੈਲਾਨੀ ਵੀਜ਼ਾ ਤੋਂ ਰੋਕ ਹਟਾ ਦਿੱਤੀ ਹੈ। ਇਸ ਨਾਲ ਹੁਣ ਯਾਤਰੀ ਇਕ-ਦੋ ਦਿਨ ’ਚ ਹੀ ਈ-ਵੀਜ਼ਾ ਪ੍ਰਾਪਤ ਕਰ ਕੇ ਦੁਬਈ ਤੇ ਦੂਜੇ ਸ਼ਹਿਰ ਜਾ ਸਕਣਗੇ ਪਰ ਯੂਏਈ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਨੂੰ ਆਗਿਆ ਦੇਣ ਦੀ ਗੱਲ ਕਹੀ ਹੈ। ਇਸ ਨਾਲ ਕੋਵੈਕਸੀਨ ਲਗਾਉਣ ਵਾਲੇ ਲੋਕਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ, ਕਿਉਂਕਿ ਹੁਣ ਤਕ ਇਸ ਵੈਕਸੀਨ ਨੂੰ ਡਬਲਯੂਐੱਚਓ ਨੇ ਅਜੇ ਤਕ ਮਾਨਤਾ ਨਹੀਂ ਦਿੱਤੀ ਹੈ। ਉੱਥੇ ਹੀ ਦੁਬਈ ਉਡਾਣਾਂ ਦੇ ਇਸ ਕਦਮ ਨਾਲ ਉਤਸਾਹਿਤ ਟਰੈਵਲ ਏਜੰਸੀਆਂ ਨੇ ਮੰਗ ਕੀਤੀ ਹੈ ਕਿ ਇਸ ਉਡਾਣ ਨੂੰ ਪਹਿਲਾਂ ਦੀ ਤਰ੍ਹਾਂ ਹਫ਼ਤੇ ’ਚ ਤਿੰਨ ਦਿਨ ਕੀਤਾ ਜਾਵੇ।ਟਰੈਵਲ ਏਜੰਸੀ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਦੇਸ਼ ਪ੍ਰਧਾਨ ਹੇਮੇਂਦਰ ਸਿੰਘ ਜਾਦੌਨ ਅਨੁਸਾਰ, ਯੂਏਈ ਸਰਕਾਰ ਨੇ 30 ਅਗਸਤ ਤੋਂ ਸੈਲਾਨੀ ਵੀਜ਼ਾ (Tourist visa) ’ਤੇ ਰੋਕ ਹਟਾ ਦਿੱਤਾ ਹੈ। ਹੁਣ ਤਕ ਸਿਰਫ਼ ਰੇਸੀਡੈਂਟ (Resident ) ਤੇ ਸਥਾਈ ਰੁਜ਼ਗਾਰ ਵੀਜ਼ਾ ਧਾਰੀ ਲੋਕਾਂ ਨੂੰ ਹੀ ਉੱਥੇ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ। ਇਸ ਤੋਂ ਸ਼ੰਕਾ ਸੀ ਕਿ ਇਸ ਉਡਾਣ ਨੂੰ ਜ਼ਿਆਦਾ ਨਹੀਂ ਮਿਲਣਗੇ। ਉੱਥੇ ਹੀ ਐਤਵਾਰ ਨੂੰ ਮੰਤਰੀ ਤੁਲਸੀਰਾਮ ਸਿਲਾਵਟ ਤੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਏਅਰਪੋਰਟ ਪਹੁੰਚੇ। ਉਨ੍ਹਾਂ ਨੇ ਡਾਇਰੈਕਟਰ ਪ੍ਰਬੋਧ ਸ਼ਰਮਾ ਨਾਲ ਮਿਲਕੇ ਦੁਬਈ ਉਡਾਣਾਂ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ।ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅਜੇ ਡਬਲਯੂਐੱਕਓ ਨੇ ਕੋਵਿਸ਼ੀਲਡ ਨੂੰ ਹੀ ਮਾਨਤਾ ਦਿੱਤੀ ਹੈ। ਇਸ ਨਾਲ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਜਾ ਸਕਣਗੇ ਜਾਂ ਨਹੀਂ, ਇਸ਼ ’ਤੇ ਸੰਦੇਹ (ਸ਼ੱਕ) ਕਾਇਮ ਹੈ। ਜੇ ਯੂਏਈ ਸਰਕਾਰ ਇਸ ਨੂੰ ਆਗਿਆ ਨਹੀਂ ਦੇਵੇਗੀ ਤਾਂ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਦੀ ਯਾਤਰਾ ਨਹੀਂ ਕਰ ਸਕਣਗੇ। ਅਜੇ ਸਿਰਫ਼ ਸ਼੍ਰੀਲੰਕਾ ਹੀ ਅਜਿਹਾ ਦੇਸ਼ ਹੈ ਜਿਸ ਨੇ ਕੋਵੈਕਸੀਨ ਨੂੰ ਮਾਨਤਾ ਦਿੱਤੀ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin