ਨਵੀਂ ਦਿੱਲੀ – ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕ ਨਹੀਂ ਰਿਹਾ ਹੈ। ਸਿਹਤ ਦੇ ਮੋਰਚੇ ‘ਤੇ ਇਸ ਨਾਲ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਇਨਫੈਕਟਿਡ ਹੋਣ ਵਾਲੇ ਲੋਕਾਂ ‘ਤੇ ਇਸ ਖ਼ਤਰਨਾਕ ਵਾਇਰਸ ਦਾ ਗਹਿਰਾ ਪ੍ਰਭਾਵ ਪਾਇਆ ਜਾ ਰਿਹਾ ਹੈ। ਠੀਕ ਹੋਣ ਤੋਂ ਬਾਅਦ ਵੀ ਕਈ ਪੀੜਤਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਨਾਲ ਲੰਬੇ ਸਮੇਂ ਤਕ ਜੂਝਣਾ ਪੈ ਰਿਹਾ ਹੈ। ਹੁਣ ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਕੋਰੋਨਾ ਦੀ ਲਪੇਟ ‘ਚ ਆਉਣ ਵਾਲੇ ਬੱਚਿਆਂ ‘ਤੇ ਵੀ ਇਸ ਵਾਇਰਸ ਦਾ ਡੂੰਘਾ ਅਸਰ ਪੈ ਸਕਦਾ ਹੈ। ਕੋਰੋਨਾ ਤੋਂ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਵੀ ਹਰ ਸੱਤ ਬੱਚਿਆਂ ‘ਚੋਂ ਇਕ ਨੂੰ ਇਸ ਵਾਇਰਸ ਸਬੰਧੀ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿ੍ਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐੱਲ) ਤੇ ਪਬਲਿਕ ਹੈਲਥ ਇੰਗਲੈਂਡ ਦੇ ਸ਼ੋਧਕਰਤਾਵਾਂ ਨੇ ਬੱਚਿਆਂ ‘ਤੇ ਕੋਰੋਨਾ ਦੇ ਲੰਬੇ ਸਮੇਂ ਤਕ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਇਹ ਅਧਿਐਨ ਕੀਤਾ ਹੈ। ਆਪਣੇ ਤਰ੍ਹਾਂ ਦੇ ਇਸ ਸਭ ਤੋਂ ਵੱਡੇ ਅਧਿਐਨ ‘ਚ ਇੰਗਲੈਂਡ ‘ਚ 11 ਤੋਂ 17 ਸਾਲ ਦੀ ਉਮਰ ਦੇ 3065 ਬੱਚਿਆਂ ‘ਤੇ ਸਰਵੇ ਕੀਤਾ ਗਿਆ। ਇਹ ਬੱਚੇ ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ ਪੀਸੀਆਰ ਟੈਸਟ ‘ਚ ਪਾਜ਼ੇਟਿਵ ਪਾਏ ਗਏ ਸਨ। ਇਸ ਮਿਆਦ ‘ਚ ਨੈਗੇਟਿਵ ਪਾਏ ਗਏ ਇਸੇ ਉਮਰ ਦੇ 3739 ਬੱਚਿਆਂ ‘ਤੇ ਵੀ ਗ਼ੌਰ ਕੀਤਾ ਗਿਆ। ਕੋਰੋਨਾ ਟੈਸਟ ਦੇ 15 ਹਫ਼ਤੇ ਬਾਅਦ ਇਹ ਸਰਵੇ ਕੀਤਾ ਗਿਆ। ਕੋਰੋਨਾ ਪਾਜ਼ੇਟਿਵ ਰਹੇ ਬੱਚਿਆਂ ‘ਚੋਂ 14 ਫ਼ੀਸਦੀ ‘ਚ ਤਿੰਨ ਜਾਂ ਜ਼ਿਆਦਾ ਲੱਛਣ ਪਾਏ ਗਏ। ਜਦਕਿ ਸੱਤ ਫ਼ੀਸਦੀ ‘ਚ ਪੰਜ ਜਾਂ ਜ਼ਿਆਦਾ ਲੱਛਣ ਮਿਲੇ। ਅਧਿਐਨ ਦੇ ਪ੍ਰਮੁੱਖ ਸ਼ੋਧਕਰਤਾ ਤੇ ਯੂਸੀਐੱਲ ਦੇ ਪ੍ਰਰੋਫੈਸਰ ਟੈਰੇਂਸ ਸਟੀਫੇਂਸਨ ਨੇ ਕਿਹਾ, ‘ਬੱਚਿਆਂ ‘ਚ ਸਿਰਦਰਦ ਤੇ ਥਕਾਨ ਸਭ ਤੋਂ ਆਮ ਸਮੱਸਿਆ ਪਾਈ ਗਈ ਹੈ।’