Breaking News Latest News News Punjab

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਦੀ ਸ਼ੂਟਿੰਗ ਸੈੱਟ ‘ਤੇ ਹੋਇਆ ਵੱਡਾ ਹਾਦਸਾ

ਖਮਾਣੋਂ – ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ‘ ਤੇ ਪਿੰਡ ਖੰਟ-ਮਾਨਪੁਰ ਨੇੜੇ ਹੋਏ ਸੜਕ ਹਾਦਸੇ ‘ਚ ਤਿੰਨ ਬੱਸਾਂ ਤੇ ਇਕ ਬਲੈਰੋ ਜੀਪ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਥਾਂ ਨੇੜੇ ਕੁਝ ਦਿਨਾਂ ਤੋਂ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਨੇੜੇ ਸਕੂਲ ‘ਚ ਚੱਲ ਰਹੀ ਸੀ, ਜਿਸ ਦੌਰਾਨ ਓਥੇ ਕੁਝ ਦਿਨਾਂ ਤੋਂ ਕਰੀਬ ਪੰਜ ਵੈਨਿਟੀ ਵੈਨਾਂ ਤੇ ਹੋਰ ਵਾਹਨ ਹਾਈਵੇ ਉਤੇ ਖੜ੍ਹੇ ਸਨ। ਪਿੰਡ ਵਾਸੀਆਂ ਅਨੁਸਾਰ ਹਾਦਸਾ ਤੜਕੇ ਕਰੀਬ 4 ਵੱਜੇ ਵਾਪਰਿਆ। ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਪ੍ਰਾਈਵੇਟ ਬਸ ਨੇ ਇਨ੍ਹਾਂ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸਬੰਧਤ ਚੌਂਕੀ ਪੁਲਿਸ ਸੰਘੋਲ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਚੌਕੀ ਇੰਚਾਰਜ ਸੁਰੇਸ਼ ਕੁਮਾਰ ਅਨੁਸਾਰ ਫਿਲਹਾਲ ਹਾਦਸੇ ‘ਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ: ਜਥੇਦਾਰ ਗਿਆਨੀ ਰਘਬੀਰ ਸਿੰਘ

admin

ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ: ਦਲ ਖਾਲਸਾ

admin

ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਸ਼ਾਮ 22 ਨੂੰ ਹੋਵੇਗੀ: ਅਰੋੜਾ

admin