Australia & New ZealandBreaking NewsLatest News

ਆਸਟ੍ਰੇਲੀਆ, ਅਮਰੀਕਾ ਤੇ ਬ੍ਰਿਟੇਨ ਦੀ ਸੁਰੱਖਿਆ ਭਾਈਵਾਲੀ ਤੋਂ ਚੀਨ ਘਬਰਾਇਆ

ਮੈਲਬੌਰਨ – ਚੀਨ ਹਿੰਦ-ਪ੍ਰਸ਼ਾਂਤ ਖੇਤਰ ਲਈ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਦੀ ਸੁਰੱਖਿਆ ਸਾਂਝੇਦਾਰੀ ਤੋਂ ਡਰ ਗਿਆ ਹੈ। ਆਪਣੀ ਹੋ ਰਹੀ ਅਣਦੇਖੀ ਤੋਂ ਚੀਨ ਨੇ ਕਿਹਾ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਕਿਸੇ ਤੀਜੀ ਧਿਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਫੈਸਲੇ ਨਹੀਂ ਲੈਣੇ ਚਾਹੀਦੇ। ਉਨ੍ਹਾਂ ਨੂੰ ਆਪਣੀ ਸ਼ੀਤ ਯੁੱਧ ਮਾਨਸਿਕਤਾ ਅਤੇ ਵਿਚਾਰਧਾਰਕ ਪੱਖਪਾਤ ਨੂੰ ਦੂਰ ਕਰਨਾ ਚਾਹੀਦਾ ਹੈ। ਚੀਨ ਦਾ ਇਹ ਬਿਆਨ ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਦੁਆਰਾ ਜਾਰੀ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਆਸਟ੍ਰੇਲੀਆ, ਅਮਰੀਕਾ ਅਤੇ ਬ੍ਰਿਟੇਨ ਨੇ ਜਿਸ ਸਾਂਝੇਦਾਰੀ ਦਾ ਨਾਮ ਦਿੱਤਾ ਹੈ ਉਸਦਾ ਨਾਮ ਔਕੱਸ (AUKUS) ਹੈ। ਇਸਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸ਼ਕਤੀ ਦੇ ਸੰਤੁਲਨ ਨੂੰ ਕਾਇਮ ਰੱਖਦੇ ਹੋਏ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ‘ਤੇ ਕੰਮ ਕਰਨਾ ਹੈ। ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਤੋਂ ਬਾਅਦ ਅਜਿਹੇ ਸੰਗਠਨ ਦਾ ਗਠਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਮਰੀਕਾ ਲਈ ਇਸ ਸਮਝੌਤੇ ਦਾ ਮਹੱਤਵ ਇਸ ਲਈ ਵੀ ਹੈ ਤਾਂ ਕਿ ਚੀਨ ਦੇ ਨਾਲ ਵਧਦੇ ਤਣਾਅ ਦੇ ਵਿਚਕਾਰ ਅਮਰੀਕਾ ਆਪਣੀ ਫੌਜੀ ਸਮਰੱਥਾ ਨੂੰ ਮਜ਼ਬੂਤ ਕਰ ਸਕੇ।

ਇਸ ਸਮਝੌਤੇ ਦੇ ਤਹਿਤ ਅਮਰੀਕਾ ਆਸਟ੍ਰੇਲੀਆ ਨੂੰ ਪ੍ਰਮਾਣੂ ਸਮਰੱਥ ਪਣਡੁੱਬੀਆਂ ਬਣਾਉਣ ਲਈ ਤਕਨੀਕ ਵੀ ਪ੍ਰਦਾਨ ਕਰੇਗਾ। ਹਾਲਾਂਕਿ, ਅਮਰੀਕਾ ਸਮੇਤ ਤਿੰਨਾਂ ਦੇਸ਼ਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਰਮਾਣੂ ਸਮਰੱਥ ਪਣਡੁੱਬੀਆਂ ਜੋ ਆਸਟ੍ਰੇਲੀਆ ਬਣਾਏਗੀ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣਗੇ, ਸਿਰਫ ਪ੍ਰਮਾਣੂ ਰਿਐਕਟਰ ਹੋਣਗੇ। ਹਾਲਾਂਕਿ, ਫਰਾਂਸ ਨੇ ਇਸ ਸੌਦੇ ਦਾ ਵਿਰੋਧ ਕੀਤਾ ਹੈ, ਕਿਉਂਕਿ ਇਹ ਆਸਟ੍ਰੇਲੀਆ ਨੂੰ ਪਣਡੁੱਬੀਆਂ ਵੇਚਣ ਲਈ ਇੱਕ ਬਹੁ-ਅਰਬ ਡਾਲਰ ਦੇ ਸੌਦੇ ‘ਤੇ ਗੱਲਬਾਤ ਕਰ ਰਿਹਾ ਸੀ।

ਇਸ ਸਮਝੌਤੇ ‘ਤੇ ਸੰਯੁਕਤ ਬਿਆਨ ਜਾਰੀ ਕਰਦਿਆਂ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਅਸੀਂ ਜੋ ਯਤਨ ਸ਼ੁਰੂ ਕਰ ਰਹੇ ਹਾਂ, ਉਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਨਗੇ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਇਹ ਆਸਟ੍ਰੇਲੀਆ, ਯੂਕੇ ਅਤੇ ਯੂਐਸ ਦੀ ਸਾਂਝੇਦਾਰੀ ਹੈ ਜਿੱਥੇ ਸਾਡੀ ਟੈਕਨਾਲੌਜੀ, ਸਾਡੇ ਵਿਿਗਆਨੀ, ਸਾਡਾ ਉਦਯੋਗ ਅਤੇ ਸੁਰੱਖਿਆ ਬਲ ਇੱਕ ਸੁਰੱਖਿਅਤ ਜ਼ੋਨ ਬਣਾਉਣ ਲਈ ਕੰਮ ਕਰ ਰਹੇ ਹਨ। ਮੌਰਿਸਨ ਨੇ ਇਹ ਵੀ ਕਿਹਾ ਕਿ ਇਹ ਤਿੰਨੋਂ ਦੇਸ਼ਾਂ ਦੀ ਵੱਡੀ ਪਹਿਲ ਹੈ।

Related posts

ਸਾਡੇ ਪ੍ਰਧਾਨ ਮੰਤਰੀ ਦਾ ਵਿਆਹ: ਆਸਟ੍ਰੇਲੀਅਨ ਲੋਕਾਂ ਨੂੰ ਚੜ੍ਹਿਆ ਚਾਅ !

admin

Funding Boost For Local Libraries Across Victoria

admin

Dr Ziad Nehme Becomes First Paramedic to Receive National Health Minister’s Research Award

admin