News Breaking News India Latest News

ਪੰਜਾਬ ‘ਚ ਮਚੇ ਸਿਆਸੀ ਘਮਸਾਨ ਵਿਚਕਾਰ ਪਰਿਵਾਰ ਸਮੇਤ ਸ਼ਿਮਲਾ ਪੁੱਜੀ ਪ੍ਰਿਅੰਕਾ ਵਾਡਰਾ

ਨਵੀਂ ਦਿੱਲੀ – ਪੰਜਾਬ ਕਾਂਗਰਸ ਪਾਰਟੀ ‘ਚ ਮਚੇ ਸਿਆਸੀ ਘਮਸਾਣ ਵਿਚਕਾਰ ਕਾਂਗਰਸ ਕਮੇਟੀ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਗਾਂਧੀ ਆਪਣੇ ਪਰਿਵਾਰ ਨਾਲ ਸ਼ਿਮਲਾ ਪਹੁੰਚੀ ਹੈ। ਦਿੱਲੀ ਤੋਂ ਚੰਡੀਗੜ੍ਹ ਤਕ ਉਹ ਹਵਾਈ ਜਹਾਜ਼ ਤੋਂ ਆਈ, ਜਦਕਿ ਚੰਡੀਗੜ੍ਹ ਤੋਂ ਸ਼ਿਮਲਾ ਸੜਕ ਰਾਹੀਂ ਪੁੱਜੀ। ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਤੇ ਬੱਚੇ ਵੀ ਉਨ੍ਹਾਂ ਨਾਲ ਸ਼ਿਮਲਾ ਆਏ ਹੋਏ ਹਨ। ਅਗਲੇ ਤਿੰਨ ਦਿਨਾਂ ਤਕ ਉਨ੍ਹਾਂ ਦੇ ਸ਼ਿਮਲਾ ‘ਚ ਹੀ ਰੁਕਣ ਦਾ ਸਮਾਗਮ ਹੈ। ਸੋਨੀਆ ਗਾਂਧੀ ਦੇ ਵੀ 20 ਸਤੰਬਰ ਤਕ ਸ਼ਿਮਲਾ ਪਹੁੰਚਣ ਦੀ ਸੂਚਨਾ ਹੈ। ਹਾਲਾਂਕਿ ਪੰਜਾਬ ‘ਚ ਮਚੇ ਸਿਆਸੀ ਘਮਸਾਣ ਤੋਂ ਬਾਅਦ ਉਨ੍ਹਾਂ ਦਾ ਦੌਰਾ ਰੱਦ ਹੋ ਸਕਦਾ ਹੈ। ਸ਼ਨਿਚਰਵਾਰ ਸਵੇਰੇ 11.10 ਵਜੇ ਉਨ੍ਹਾਂ ਦੀ ਗੱਡੀ ਸ਼ਿਮਲਾ ਤੋਂ ਛਰਾਬੜਾ ਪਹੁੰਚੀ। ਛਰਾਬੜਾ ‘ਚ ਉਹ ਆਪਣੇ ਘਰ ‘ਤੇ ਹੀ ਰੁੱਕੀ ਹੋਈ ਹੈ। ਰਾਜਧਾਨੀ ਸ਼ਿਮਲਾ ‘ਚ ਪਿਛਲੇ ਤਿੰਨ ਦਿਨਾਂ ਤੋਂ ਵੀਵੀਆਈਪੀ ਮੂਵਮੈਂਟ ਵਧੀ ਹੋਈ ਹੈ। ਪੰਜਾਬ ‘ਚ ਕਾਂਗਰਸ ਪਾਰਟੀ ‘ਚ ਚਲੇ ਸਿਆਸੀ ਘਮਸਾਣ ਦਾ ਪੂਰਾ ਫੀਡਬੈਕ ਉਹ ਸ਼ਿਮਲਾ ਤੋਂ ਹੀ ਲੈ ਰਹੀ ਹੈ। ਪ੍ਰਿਅੰਕਾ ਵਾਡਰਾ ਦਾ ਸ਼ਿਮਲਾ ਦੇ ਛਰਾਬੜਾ ‘ਚ ਘਰ ਹੈ। ਅਕਸਰ ਉਹ ਇੱਥੇ ਛੁੱਟੀਆਂ ਮਨਾਉਣ ਲਈ ਆਉਂਦੀ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਵੀ ਚਾਰ ਦਿਨਾਂ ਲਈ ਉਹ ਸ਼ਿਮਲਾ ਪਹੁੰਚੀ ਸੀ। ਪੁਲਿਸ ਨੇ ਛਰਾਬੜਾ ‘ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਅਜੇ ਉਨ੍ਹਾਂ ਦਾ ਹਿਮਾਚਲ ਦੇ ਸਥਾਨਕ ਆਗੂਆਂ ਨੂੰ ਮਿਲਣ ਦਾ ਕੋਈ ਸਮਾਗਮ ਨਹੀਂ ਹੈ ਕਿਉਂਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin