NewsBreaking NewsLatest NewsPunjab

ਜਾਖੜ ਦੇ ਹਲਕੇ ’ਚੋਂ ਕੈਪਟਨ ਅਮਰਿੰਦਰ ਦੇ ਪੋਸਟਰ ਗ਼ਾਇਬ

ਅਬੋਹਰ – ਪੰਜਾਬ ਦੀ ਸਿਆਸਤ ਵਿਚ ਅਚਾਨਕ ਆਏ ਵੱਡੇ ਭੂਚਾਲ ਦਾ ਅਸਰ ਅਬੋਹਰ ਸ਼ਹਿਰ ਵਿਚ ਦੇਖਣ ਨੂੰ ਮਿਲਿਆ ਹੈ। ਸ਼ਨਿਚਰਵਾਰ ਸ਼ਾਮ ਜਿਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਿਆ ਤਾਂ ਸਥਾਨਕ ਅਬੋਹਰ ਹਲਕੇ ਵਿਚ ਅਸਰ ਨਜ਼ਰ ਆਇਆ। ਇੱਥੇ ਸਰਕਾਰੀ ਸਕੀਮਾਂ ਸਬੰਧੀ ਮੁੱਖ ਮੰਤਰੀ ਦੇ ਲੱਗੇ ਫਲੈਕਸ ਪੋਸਟਰ ਬੋਰਡ ਤੁਰੰਤ ਹਟਾ ਦਿੱਤੇ ਗਏ।

ਦੂਜੇ ਪਾਸੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਿਆਸਰਾਈਆਂ ਵਿਚਕਾਰ ਵਰਕਰਾਂ ਵਿਚ ਵੀ ਖੁੰਢ ਚਰਚਾ ਚੱਲਦੀ ਰਹੀ ਤੇ ਦੇਰ ਸ਼ਾਮ ਤਕ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਰਿਹਾ।

Related posts

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

Bunty

30 ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਜੰਗਲਾਂ ਵਿੱਚ ਵੱਖ-ਵੱਖ ਕਿਸਮਾਂ ਦੇ ਬੀਜਾਂ ਦਾ ਛਿੜਕਾਅ

Bunty

ਭਾਰਤ ਪਾਕਿਸਤਾਨ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਕਿਰਸਾਨੀ ਕਰਨ ਵਾਲੇ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋਂ ਬਾਰ ਬਾਰ ਨਜ਼ਰਅੰਦਾਜ਼ ਕਰਨ ਨੂੰ ਮੰਦਭਾਗਾ.ਸਾਂਸਦ ਗੁਰਜੀਤ ਸਿੰਘ ਔਜਲਾ

Bunty