NewsBreaking NewsInternationalLatest News

ਅਫ਼ਗਾਨਿਸਤਾਨ ‘ਚ ਵਿਗੜੇ ਹਾਲਾਤ, ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ

ਕਾਬੁਲ – ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ ‘ਚ ਹਾਲਾਤ ਵਿਗੜਦੇ ਜਾ ਰਹੇ ਹਨ। ਦਹਿਸ਼ਤਗਰਦ ਨੇ ਇਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਨੰਗਰਹਾਰ ਸੂਬੇ ਦਾ ਜਲਾਲਾਬਾਦ ਸ਼ਹਿਰ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਸਪੁਤਨਿਕ ਦੇ ਹਵਾਲੇ ਤੋਂ ਦੱਸਿਆ ਕਿ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਐਤਵਾਰ ਨੂੰ ਇਕ ਬੱਸ ਸਟੇਸ਼ਨ ‘ਤੇ ਬੰਬ ਧਮਾਕਾ ਹੋਇਆ ਜਿਸ ‘ਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ‘ਚ ਇਕ ਤਾਲਿਬਾਨੀ ਵੀ ਜ਼ਖ਼ਮੀ ਹੋਇਆ ਹੈ। ਸ਼ਨੀਵਾਰ ਨੂੰ ਪੂਰਵੀ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ ‘ਚ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਤਿੰਨ ਬੰਬ ਧਮਾਕੇ ਕੀਤੇ ਗਏ ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 21 ਜ਼ਖ਼ਮੀ ਹੋ ਗਏ ਸੀ। ਇਹ ਬੰਬ ਧਮਾਕੇ ਉਦੋਂ ਹੋ ਰਹੇ ਹਨ ਜਦੋਂ ਤਾਲਿਬਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਤੇ ਸੰਪੱਤੀ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

Related posts

ਗਾਜ਼ਾ ਬੱਚਿਆਂ ਅਤੇ ਔਰਤਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਕਬਰਸਤਾਨ ਬਣ ਗਿਆ ; ਏਰਦੋਗਨ

Bunty

ਰਿਸ਼ੀ ਸੁਨਕ ਨੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਵਜੋਂ ਪੂਰਾ ਕੀਤਾ ਇੱਕ ਸਾਲ

Bunty

ਯੂਕਰੇਨ ਪਲਾਂਟ ‘ਤੇ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨ ਨੇ ਦਿੱਤੀ ਚਿਤਾਵਨੀ

Bunty