News Breaking News Latest News Sport

ਆਸਟ੍ਰੇਲੀਆ ਕ੍ਰਿਕਟ ਟੀਮ ਨੇ ਭਾਰਤ ਨੂੰ ਪਹਿਲੇ ਵਨ ਡੇ ‘ਚ ਨੌ ਵਿਕਟਾਂ ਨਾਲ ਹਰਾਇਆ

ਮੈਕੇ – ਆਸਟ੍ਰੇਲੀਆ ਨੇ ਪਹਿਲੇ ਮਹਿਲਾ ਵਨ ਡੇ ਮੈਚ ਵਿਚ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ। ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 225 ਦੌੜਾਂ ਹੀ ਬਣਾ ਸਕੀ ਤੇ ਇਸ ਟੀਚੇ ਨੂੰ ਆਸਟ੍ਰੇਲੀਆ ਨੇ 41 ਓਵਰਾਂ ਵਿਚ ਇਕ ਵਿਕਟ ‘ਤੇ 227 ਦੌੜਾਂ ਬਣਾ ਕੇ ਹਾਸਲ ਕਰ ਲਿਆ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਸਿਖਰ ‘ਤੇ ਕਾਇਮ ਹੈ। ਇਸ ਸੂਚੀ ਵਿਚ ਟਾਪ-10 ਵਿਚ ਸਮਿ੍ਤੀ ਮੰਧਾਨਾ ਵੀ ਸ਼ਾਮਲ ਹੈ ਜੋ ਸੱਤਵੇਂ ਸਥਾਨ ‘ਤੇ ਹੈ। ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਚੌਥੇ ਸਥਾਨ ‘ਤੇ ਪੁੱਜ ਗਈ ਹੈ। ਹਰਫ਼ਨਮੌਲਾ ‘ਚ ਦੀਪਤੀ ਸ਼ਰਮਾ ਚੌਥੇ ਸਥਾਨ ‘ਤੇ ਹੈ।

Related posts

ਦੱਖਣੀ ਅਫਰੀਕਾ ਵਿਰੁੱਧ ਮੈਚਾਂ ਲਈ ਪੰਤ ਭਾਰਤ ‘ਏ’ ਟੀਮ ਦਾ ਕਪਤਾਨ ਨਿਯੁਕਤ

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin