NewsBreaking NewsInternationalLatest News

ਕਈ ਸਿਲਸਿਲੇਵਾਰ ਧਮਾਕਿਆਂ ਨਾਲ ਫਿਰ ਦਹਿਲਿਆ ਅਫ਼ਗਾਨਿਸਤਾਨ

ਕਾਬੁਲ – ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਂਦਿਆਂ ਹੀ ਉਥੇ ਅਸਥਿਰਤਾ ਦਾ ਮਾਹੌਲ ਹੈ। ਅਫ਼ਗਾਨ ਦੀ ਰਾਜਧਾਨੀ ਕਾਬੁਲ ਸਮੇਤ ਹੋਰ ਸੂਬਿਆਂ ’ਚ ਬਲਾਸਟ ਦੀਆਂ ਘਟਨਾਵਾਂ ਵੱਧ ਗਈਆਂ ਹਨ। ਅਫ਼ਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ਦੇ ਜਲਾਲਾਬਾਦ ਸ਼ਹਿਰ ’ਚ ਸਿਲਸਿਲੇਵਾਰ ਕਈ ਵਿਸਫੋਟ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਸ਼ੁੱਕਰਵਾਰ ਸਵੇਰੇ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਮੌਜੂਦ ਲੋਕਾਂ ਨੇ ਦੱਸਿਆ ਕਿ ਸਾਰੇ ਮਿ੍ਰਤਕਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ ‘ਸ਼ੁੱਕਰਵਾਰ ਸਵੇਰੇ ਨੰਗਰਹਾਰ ਦੇ ਜਲਾਲਾਬਾਦ ਸ਼ਹਿਰ ’ਚ ਤਿੰਨ ਲਾਸ਼ਾਂ ਮਿਲੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।’ਉਥੇ ਹੀ ਦੂਸਰੀ ਘਟਨਾ ਨੂੰ ਲੈ ਕੇ ਇਸਦੇ ਪਹਿਲੇ ਟੋਲੋ ਨੇ ਦੱਸਿਆ ਸੀ ਕਿ ਬੁੱਧਵਾਰ ਨੂੰ ਪੂਰਬੀ ਪ੍ਰਾਂਤ ਨੰਗਰਹਾਰ ’ਚ ਜਲਾਲਾਬਾਦ ਸ਼ਹਿਰ ’ਚ ਕਈ ਹਮਲੇ ਹੋਏ, ਜਿਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

Related posts

ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ

Bunty

ਕਾਮੀ ਰੀਤਾ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ

Bunty

ਹੁਣ ਨੌਜਵਾਨ ਨਹੀਂ ਖ਼ਰੀਦ ਸਕਣਗੇ ਅਮਰੀਕਾ ’ਚ ਬੰਦੂਕ, ਜਨਤਕ ਥਾਵਾਂ ’ਤੇ ਫਾਇਰਿੰਗ ਹੋਣ ਕਾਰਨ ਲਿਆ ਫ਼ੈਸਲਾ

Bunty