International

‘ਸਿਸਟਮ ਬਦਲੋ ਜਲਵਾਯੂ ਨਹੀ’ ਦੇ ਨਾਅਰਿਆਂ ਨਾਲ ਗੂੰਜਿਆ ਰੋਮ

ਮਿਲਾਨ – ਪ੍ਰਦੂਸ਼ਿਤ ਵਾਤਾਵਰਨ ਹਰ ਦੇਸ਼ ਦੇ ਵਰਤਮਾਨ ਤੇ ਭਵਿੱਖ ਲਈ ਖਤਰਾ ਹੈ, ਜਿਸ ਪ੍ਰਤੀ ਜੇਕਰ ਇਨਸਾਨ ਜਾਗਰੂਕ ਨਾ ਹੋਇਆ ਤਾਂ ਹਰਜਾਨਾ ਸਭ ਨੂੰ ਭੁਗਤਣਾ ਪਵੇਗਾ। ਜਲਵਾਯੂ ਨੂੰ ਸ਼ੁੱਧ ਕਰਨ ਲਈ ਦੁਨੀਆ ਭਰ ਦੀਆਂ ਅਨੇਕਾਂ ਸੰਸਥਾਵਾਂ ਵੱਡੇ ਪੱਧਰ ‘ਤੇ ਕੰਮ ਕਰ ਰਹੀਆਂ ਹਨ ਤੇ ਇਸ ਲੜੀ ਵਿੱਚ ਰਾਜਧਾਨੀ ਰੋਮ ਵਿੱਚ ਵੀ ਪਹਿਲੀ ਵਾਰ ਸੰਗਠਿਤ ਹੋ ਕੇ ਦੇਸ਼ ਦੇ 70 ਸ਼ਹਿਰਾਂ ਤੋਂ ਕਰੀਬ 5,000 ਨੌਜਵਾਨ ਕੁੜੀਆਂ ਮੁੰਡਿਆਂ ਨੇ ਜਲਵਾਯੂ ਨੂੰ ਸ਼ੁੱਧ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਜ਼ਾਹਰਾ ਕੀਤਾ। ਜਿਸ ਵਿੱਚ ਨੌਜਵਾਨਾਂ ਨੇ ‘ਸਿਸਟਮ ਨੂੰ ਬਦਲੋ ਨਾਂ ਕਿ ਜਲਵਾਯੂ ਨੂੰ’ ਦੇ ਨਾਅਰੇ ਲਗਾਏ।  ਰੋਮ ਸ਼ਹਿਰ ਦੀਆਂ ਸੜਕਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲਾਮਬੰਦ ਹੋਏ ਇਹਨਾਂ ਨੌਜਵਾਨਾਂ ਨੇ ਦਰੱਖ਼ਤ ਕੱਟਣ ਤੇ ਜਲਵਾਯੂ ਨੂੰ ਅਸ਼ੁੱਧ ਕਰ ਰਹੇ ਕੰਮਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪ੍ਰਦੂਸ਼ਿਤ ਵਾਤਾਵਰਨ ਤਾਪਮਾਨ ਨੂੰ ਲਗਾਤਾਰ ਗਰਮ ਕਰਦਾ ਜਾ ਰਿਹਾ ਹੈ। ਨੌਜਵਾਨ ਵਰਗ ਨੇ ਇਹ ਵੀ ਕਿਹਾ ਕਿ ਕਾਰੋਬਾਰੀਆਂ ਦੇ ਮੁਨਾਫ਼ੇ ਨਾਲ਼ੋਂ ਉਹਨਾਂ ਦਾ ਭਵਿੱਖ ਜ਼ਿਆਦਾ ਮਹੱਤਵਪੂਰਨ ਹੈ।ਪ੍ਰਦੂਸ਼ਿਤ ਵਾਤਾਵਰਣ ਇਨਸਾਨ ਨੂੰ ਅਜਿਹੀਆਂ ਬਿਮਾਰੀਆਂ ਵੰਡ ਰਿਹਾ ਹੈ ਜਿਹੜਾ ਉਸ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਜੇਕਰ ਦੇਸ਼ਵਾਸੀ ਚਾਹੁੰਦੇ ਹਨ ਕਿ ਇਟਲੀ ਦਾ ਅੱਜ ਤੇ ਕੱਲ੍ਹ ਬਿਹਤਰ ਹੋਵੇ ਤਾਂ ਸਭ ਨੂੰ ਜਲਵਾਯੂ ਨੂੰ ਸ਼ੁੱਧ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਅਸ਼ੁੱਧ ਜਲਵਾਯੂ ਦੁਨੀਆ ਭਰ ‘ਚ ਹੋ ਰਹੀਆਂ ਬੇਵਕਤੀ ਮੌਤਾਂ ਦੇ ਕਾਰਨਾਂ ‘ਚੋਂ ਪ੍ਰਮੁੱਖ ਹੈ। ਹਵਾ, ਜ਼ਮੀਨ ਤੇ ਪਾਣੀ ਦਾ ਪ੍ਰਦੂਸ਼ਣ 9 ਮਿਲੀਅਨ ਤੋਂ ਵੀ ਵੱਧ ਅਚਨਚੇਤੀ ਮੌਤਾਂ ਦਾ ਕਾਰਨ ਬਣਦਾ ਹੈ ਜਿਹੜਾ ਦੁਨੀਆ ਭਰ ਵਿੱਚ ਹੋ ਰਹੀਆਂ ਮੌਤਾਂ ਦਾ 16% ਬਣਦਾ ਹੈ। ਇਟਲੀ ਵਿੱਚ ਜਲਵਾਯੂ ਦਾ ਪ੍ਰਦੂਸ਼ਣ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨੂੰ ਸ਼ੁੱਧ ਕਰਨ ਲਈ ਸਰਕਾਰ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ ਪਰ ਜਦੋਂ ਤਕ ਦੇਸ਼ ਦੇ ਬਾਸ਼ਿੰਦੇ ਇਸ ਕੰਮ ਵਿੱਚ ਸਰਕਾਰ ਦਾ ਸਾਥ ਨਹੀ ਦਿੰਦੇ ਉਦੋਂ ਤਕ ਕਾਮਯਾਬ ਹੋਣਾ ਔਖਾ ਹੀ ਨਹੀ ਅਸੰਭਵ ਹੈ।

Related posts

ਅਮਰੀਕਾ ‘ਚ 10 ਦਿਨਾਂ ‘ਚ ਦੂਜੀ ਵਾਰ ਆਏਗਾ ਵੱਡਾ ਤੂਫਾਨ

Bunty

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ 28 ਅਪ੍ਰੈਲ ਨੂੰ ਚੋਣਾਂ ਦਾ ਐਲਾਨ !

admin

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

admin