India

ਬਾਂਡੀਪੋਰਾ ’ਚ ਲਸ਼ਕਰ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ

ਜੰਮੂ – ਉੱਤਰੀ ਕਸ਼ਮੀਰ ਦੇ ਬਾਂਡੀਪੋਰਾ ਸਥਿਤ ਵਾਟਨਿਰਾ ਇਲਾਕੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਫ਼ੌਜ ਦੀ 14 ਰਾਸ਼ਟਰੀ ਰਾਈਫਲ ਦੇ ਜਵਾਨ ਸੰਯੁਕਤ ਰੂਪ ਨਾਲ ਅੱਤਵਾਦੀਆਂ ਦੀ ਫਾਇਰਿੰਗ ਦਾ ਮੂੰਹਤੋੜ ਜਵਾਬ ਦੇ ਰਹੇ ਹਨ। ਦੋ ਤੋਂ ਤਿੰਨ ਵਿਚਕਾਰ ਅੱਤਵਾਦੀਆਂ ਦੀ ਗਿਣਤੀ ਦੱਸੀ ਜਾ ਰਹੀ ਹੈ। ਫਿਲਹਾਲ ਹਾਲੇ ਤਕ ਸੁਰੱਖਿਆ ਬਲਾਂ ਨੂੰ ਦੋ ਅੱਤਵਾਦੀਆਂ ਨੂੰ ਢੇਰ ਕਰਨ ’ਚ ਸਫ਼ਲਤਾ ਮਿਲੀ ਹੈ। ਮਾਰੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਅੱਤਵਾਦੀਆਂ ਨੇ ਭਾਜਪਾ ਨੇਤਾ ਸ਼ੇਖ਼ ਵਸੀਮ ਬਾਰੀ, ਉਨ੍ਹਾਂ ਦੇ ਭਰਾ ਓਮਰ ਸੁਲਤਾਨ ਅਤੇ ਪਿਤਾ ਬਸ਼ੀਰ ਅਹਿਮਦ ਸ਼ੇਖ਼ ਦੀ 8 ਜੁਲਾਈ 2020 ਨੂੰ ਹੱਤਿਆ ਕਰ ਦਿੱਤੀ ਸੀ।  ਜੰਮੂ ਕਸ਼ਮੀਰ ਪੁਲਿਸ ਨੇ ਇੰਟਰਨੈੱਟ ਮੀਡੀਆ ’ਤੇ ਮੁਕਾਬਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਭਾਵ ਐਤਵਾਰ ਸਵੇਰ ਤੋਂ ਬਾਂਡੀਪੋਰਾ ਦੇ ਵਾਟਨਿਰਾ ਇਲਾਕੇ ’ਚ ਅੱਤਵਾਦੀਆਂ ਦੀ ਤਲਾਸ਼ ਲਈ ਤਲਾਸ਼ੀ ਮੁਹਿੰਮ ਛੇੜੀ ਗਈ ਸੀ। ਇਕ ਟਿਕਾਣੇ ’ਤੇ ਲੁਕੇ ਅੱਤਵਾਦੀਆਂ ਨੇ ਤਲਾਸ਼ੀ ਮੁਹਿੰਮ ’ਚ ਸ਼ਾਮਿਲ ਪੁਲਿਸ ਤੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਵਾਬ ’ਚ ਸੁਰੱਖਿਆ ਬਲਾਂ ਨੇ ਵੀ ਅੱਤਵਾਦੀਆਂ ਖ਼ਿਲਾਫ਼ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਚਾਰੋਂ ਪਾਸਿਓਂ ਤੋਂ ਘੇਰ ਲਿਆ ਹੈ। ਇਨ੍ਹਾਂ ਦੀ ਗਿਣਤੀ 2 ਤੋਂ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਆਸਪਾਸ ਦੇ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਖ਼ਾਲੀ ਕਰਵਾ ਦਿੱਤਾ ਹੈ। ਇਸੀ ਦੌਰਾਨ ਉੱਤਰੀ ਕਸ਼ਮੀਰ ਦੇ ਓੜੀ ਸੈਕਟਰ ’ਚ ਸ਼ਨੀਵਾਰ ਨੂੰ ਐੱਲਓਸੀ ਦੇ ਨੇੜੇ ਫ਼ੌਜ ਦੇ ਜਵਾਨਾਂ ਅਤੇ ਅੱਤਵਾਦੀਆਂ ’ਚ ਜਾਰੀ ਮੁਕਾਬਲੇ ’ਚ ਹੁਣ ਤਕ ਦੋ ਅੱਤਵਾਦੀਆਂ ਨੂੰ ਮਾਰਨ ’ਚ ਸਫ਼ਲਤਾ ਮਿਲੀ ਹੈ। ਕਿਉਂਕਿ ਇਹ ਖੇਤਰ ਐੱਲਓਸੀ ਤੋਂ ਬਿਲਕੁਲ ਨੇੜੇ ਹੈ, ਇਸ ਲਈ ਹਾਲੇ ਤਕ ਅੱਤਵਾਦੀਆਂ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਹਾਲਾਂਕਿ ਹਾਲੇ ਵੀ ਮੁਕਾਬਲਾ ਜਾਰੀ ਹੈ। ਇਸ ਮੁਕਾਬਲੇ ’ਚ ਤਿੰਨ ਫ਼ੌਜੀ ਜਵਾਨ ਵੀ ਜ਼ਖਮੀ ਹੋਏ ਹਨ। ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ ਇਕ ਹਫ਼ਤੇਟ ਓੜੀ ਸੈਕਟਰ ਦੇ ਆਸਪਾਸ ਦੇ ਇਲਾਕਿਆਂ ’ਚ ਫ਼ੌਜ ਦੇ ਜਵਾਨਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲੇ ਤਕ ਇਸ ਖੇਤਰ ’ਚ ਤਿੰਨੋਂ ਮੁਕਾਬਲੇ ਹੋ ਚੁੱਕੇ ਹਨ।

Related posts

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin

ਭਾਰਤ ਸਰਕਾਰ ਨੇ ਛੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦਾ ਕਈ ਖੇਤਰਾਂ ‘ਚ ਸੁਧਾਰ ਕੀਤਾ !

admin

31 ਮਾਰਚ, 2026 ਤੱਕ ਭਾਰਤ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ: ਅਮਿਤ ਸ਼ਾਹ

admin