ਕੋਲਕਾਤਾ – ਪੱਛਮੀ ਬੰਗਾਲ ਵਿਚ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੋਨਾਰਪੁਰ ਵਿਚ ਕੋਰੋਨਾ ਇਨਫੈਕਸ਼ਨ ਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਇੱਥੇ ਤਿੰਨ ਦਿਨਾਂ ਲਈ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਹੀ ਕੰਮ ਦੀ ਆਗਿਆ ਹੋਵੇਗੀ ਸੋਨਾਰਪੁਰ ਵਿਚ ਹੁਣ ਤਕ 19 ਕੰਟੇਨਮੈਂਟ ਜ਼ੋਨ ਐਲਾਨ ਹੋਏ ਹਨ। ਸੋਨਾਰਪੁਰ ਰਾਜਧਾਨੀ ਕੋਲਕਾਤਾ ਤੋਂ ਕਰੀਬ 20 ਕਿਲੋਮੀਟਰ ਦੂਰ ਹੈ।
ਉੱਥੇ ਹੀ ਇੰਡੀਅਨ ਕਾਊਂਸਿਲ ਆਫ ਮੈਡਕੀਲ ਰਿਸਰਚ (ਆਈਸੀਐੱਮਆਰ) ਨੇ ਬੰਗਾਲ ਸਰਕਾਰ ਨੂੰ ਨੂੰ ਇਕ ਚਿੱਠੀ ਲਿਖੀ ਹੈ, ਜਿਸ ‘ਚ ਦੁਰਗਾ ਪੂਜਾ ਤੋਂ ਬਾਅਦ ਸੂਬੇ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਪੱਤਰ ਵਿੱਚ, ICMR ਨੇ ਦੱਸਿਆ ਹੈ ਕਿ ਦੁਰਗਾ ਪੂਜਾ ਤੋਂ ਬਾਅਦ ਕੋਲਕਾਤਾ ਵਿੱਚ ਕੋਵਿਡ ਦੇ ਮਾਮਲਿਆਂ ਵਿਚ ਲਗਭਗ 25 ਫ਼ੀਸਦੀ ਦਾ ਵਾਧਾ ਹੋਇਆ ਹੈ। ਕੋਲਕਾਤਾ ਵਿੱਚ ਪਿਛਲੇ 24 ਘੰਟਿਆਂ ਵਿੱਚ 248 ਮਾਮਲੇ ਸਾਹਮਣੇ ਆਏ ਹਨ ਅਤੇ 6 ਮੌਤਾਂ ਹੋਈਆਂ ਹਨ।