Punjab

ਏਅਰ ਇੰਡੀਆ ਦੀ ਅੰਮ੍ਰਿਤਸਰ – ਨਾਂਦੇੜ ਸਾਹਿਬ ਫਲਾਈਟ ਬੰਦ

ਵਿਦੇਸ਼ੀ ਕਰੰਸੀ ਅੰਮ੍ਰਿਤਸਰ ਤੋਂ ਦੁਬਈ ਲਿਜਾਣ ਦੀ ਕੋਸਿ਼ਸ਼ ਕਰਦਾ ਕਾਬੂ !

ਅੰਮ੍ਰਿਤਸਰ – ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤਕ ਜਾਣ ਵਾਲੀ ਜਹਾਜ਼ ਸੇਵਾ ਬੰਦ ਕਰ ਦਿੱਤੀ ਗਈ ਹੈ। 30 ਅਕਤੂਬਰ ਨੂੰ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਆਖ਼ਰੀ ਉਡਾਣ ਰਵਾਨਾ ਹੋਈ। ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਸਿਰਫ਼ ਇੱਕੋ ਉਡਾਣ ਜਾਂਦੀ ਹੁੰਦੀ ਸੀ। ਪਿਛਲੇ ਹਫ਼ਤੇ ਅਚਾਨਕ ਏਅਰ ਇੰਡੀਆ ਨੇ ਇਨ੍ਹਾਂ ਸਥਾਨਾਂ ਲਈ ਬੁਕਿੰਗ ਲੈਣੀ ਬੰਦ ਕਰ ਦਿੱਤੀ ਸੀ। ਇਸ ਗੱਲ ਦਾ ਅੰਮ੍ਰਿਤਸਰ ਵਿਕਾਸ ਮੰਚ ਨੇ ਵਿਰੋਧ ਕੀਤਾ ਹੈ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸੇਵਾ ਨੂੰ ਬੰਦ ਨਾ ਕੀਤਾ ਜਾਵੇ। ਦੋਵਾਂ ਸ਼ਹਿਰਾਂ ਦੀ ਏਅਰ ਕੁਨੈਕਟੀਵਿਟੀ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਧਾਰਮਿਕ ਸ਼ਹਿਰ ਹੈ। ਬੇਸ਼ੱਕ ਇਹ ਸੇਵਾ ਬੰਦ ਕਰ ਦਿੱਤੀ ਗਈ ਹੈ ਪਰ ਏਅਰ ਇੰਡੀਆ ਦੀ ਇੰਟਰਨੈੱਟ ਮੀਡੀਆ ਟੀਮ ਹਾਲੇ ਵੀ ਲੋਕਾਂ ਨੂੰ ਇਸ ਸੇਵਾ ਦਾ ਫ਼ਾਇਦਾ ਲੈਣ ਲਈ ਪ੍ਰੇਰਿਤ ਕਰ ਰਹੀ ਹੈ। ਇੰਟਰਨੈੱਟ ਮੀਡੀਆ ’ਤੇ ਇਸ ਦਾ ਵਿਰੋਧ ਹੋ ਰਿਹਾ ਹੈ, ਲੋਕ ਟ੍ਰੋਲ ਕਰ ਰਹੇ ਹਨ ਕਿ ਜਹਾਜ਼ ਸੇਵਾ ਤਾਂ ਬੰਦ ਕਰ ਦਿੱਤੀ ਗਈ ਹੈ ਕੀ ਉਹ ਸੁਪਨੇ ਦੇ ਜਹਾਜ਼ ਵਿਚ ਉਡ ਕੇ ਜਾਣਗੇ। ਦਰਅਸਲ, ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮਟਿਡ ਦੇ ਹਵਾਲੇ ਕੀਤਾ ਜਾ ਰਿਹਾ ਹੈ। ਹਾਲਾਂਕਿ ਸੰਭਾਵਨਾ ਹੈ ਕਿ ਟਾਟਾ ਇਸ ਉਡਾਣ ਨੂੰ ਰੀ-ਸ਼ਡਿਊਲ ਕਰ ਕੇ ਚਲਾ ਸਕਦੀ ਹੈ। ਅੰਮ੍ਰਿਤਸਰ ਤੋਂ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਨਾਂਦੇੜ ਤਕ ਜਹਾਜ਼ ਸੇਵਾ ਚਲਾਈ ਜਾਂਦੀ ਹੈ। ਇਸ ਦੀ ਬੁਕਿੰਗ ਨਵੰਬਰ ਤੋਂ ਹਟਾ ਦਿੱਤੀ ਗਈ ਹੈ। ਇਹ ਦਿੱਲੀ ਤੋਂ ਉਡਾਣ ਭਰਦੀ ਸੀ ਤੇ ਫਿਰ ਅੰਮ੍ਰਿਤਸਰੋਂ ਸਵੇਰੇ 6.50 ਵਜੇ ਨਾਂਦੇੜ ਸਾਹਿਬ ਲਈ ਰਵਾਨਾ ਹੁੰਦੀ ਹੈ। ਇਸ ਨਾਲ ਅੰਮ੍ਰਿਤਸਰ-ਨਾਂਦੇੜ ਵਿਚਾਲੇ ਸਿਰਫ਼ ਢਾਈ ਘੰਟੇ ਵਿਚ ਪੂਰੀ ਹੁੰਦੀ ਹੈ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin