India

ਕੋਵੈਕਸੀਨ ਕੋਰੋਨਾ ਖਿਲਾਫ਼ 6 ਮਹੀਨੇ ਤਕ ਕਾਰਗਰ

ਨਵੀਂ ਦਿੱਲੀ – ਇਨਐਕਟੀਵੇਟਿਡ ਵਾਇਰਸ ਤੋਂ ਤਿਆਰ ਕੀਤੀ ਗਈ ਕੋਵੈਕਸੀਨ ਘੱਟੋ-ਘੱਟ ਛੇ ਮਹੀਨਿਆਂ ਲਈ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਇਹ ਕਹਿਣਾ ਹੈ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ (ਐਨਆਈਆਈ) ਦੇ ਡਾਇਰੈਕਟਰ-ਇੰਚਾਰਜ ਪੁਸ਼ਕਰ ਸ਼ਰਮਾ ਦਾ। ਸ਼ਰਮਾ ਐਤਵਾਰ ਨੂੰ ਸੁਸਾਇਟੀ ਆਫ਼ ਐਨਆਈਆਈ ਦੀ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਇਮਿਊਨ ਸਿਸਟਮ SARS-CoV-2 ਵਾਇਰਸ ਤੇ ਇਸ ਦੇ ਵੇਰੀਐਂਟ ਆਫ ਕੰਸਰਨ ਨੂੰ ਯਾਦ ਰੱਖਦਾ ਹੈ, ਜੋ ਕਿ ਕੋਰੋਨਾ ਮਹਾਂਮਾਰੀ ਦਾ ਕਾਰਨ ਬਣਦਾ ਹੈ ਅਤੇ ਜਦੋਂ ਵਾਇਰਸ ਸਰੀਰ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਤੁਰੰਤ ਸਰਗਰਮ ਹੋ ਜਾਂਦਾ ਹੈ ਅਤੇ ਇਸਨੂੰ ਮਾਰ ਦਿੰਦਾ ਹੈ। ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਜਨਰਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼ਰਮਾ ਨੇ ਕਿਹਾ ਕਿ ਸੰਕਟ ਦੇ ਸਮੇਂ ਐਂਟੀ-ਕੋਰੋਨਾ ਵੈਕਸੀਨ ‘ਤੇ ਖੋਜ ਦੀ ਦਿਸ਼ਾ ਵਿਚ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨਐਕਟੀਵੇਟਿਡ ਵਾਇਰਸ ਵੈਕਸੀਨ ਕੋਵੈਕਸੀਨ ਸਾਰਸ-ਕੋਵ-2 ਅਤੇ ਇਸ ਦੇ ਡੈਲਟਾ, ਅਲਫ਼ਾ, ਬੀਟਾ ਅਤੇ ਗਾਮਾ ਵੇਰੀਐਂਟਸ ਖਿਲਾਫ਼ ਮਜ਼ਬੂਤ ​​ਇਮਿਊਨਿਟੀ ਪੈਦਾ ਕਰਦੀ ਹੈ ਜੋ ਘੱਟੋ-ਘੱਟ ਛੇ ਮਹੀਨਿਆਂ ਤਕ ਬਰਕਰਾਰ ਰਹਿੰਦੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin