India

ਪਰਮਬੀਰ ਸਿੰਘ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕਿਹਾ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਸਿੰਘ ਨੇ ਸੁਰੱਖਿਆ ਦੀ ਮੰਗ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਤੇ ਅਦਾਲਤ ਨੇ ਕਿਹਾ ਕਿ ਪਰਮਬੀਰ ਸਿੰਘ ਨੂੰ ਫਿਲਹਾਲ ਸੁਰੱਖਿਆ ਨਹੀਂ ਮਿਲ ਸਕਦੀ, ਪਹਿਲਾਂ ਉਹ ਨੂੰ ਦੱਸਣਾ ਪਵੇਗਾ ਕਿ ਉਹ ਕਿੱਥੇ ਹੈ। ਅਦਾਲਤ ਨੇ ਉਸ ਨੂੰ 22 ਨਵੰਬਰ ਤਕ ਦਾ ਸਮਾਂ ਦਿੱਤਾ ਹੈ, ਪਰਮਬੀਰ ਸਿੰਘ ਨੂੰ ਅਗਲੀ ਪੇਸ਼ੀ ‘ਤੇ ਆਪਣੇ ਟਿਕਾਣੇ ਬਾਰੇ ਜਾਣਕਾਰੀ ਦੇਣੀ ਪਵੇਗੀ।ਸੁਪਰੀਮ ਕੋਰਟ ਨੇ ਕਿਹਾ, ‘ਸਿੰਘ ਦੀ ਸੁਰੱਖਿਆ ਦੀ ਪਟੀਸ਼ਨ ‘ਤੇ ਉਦੋਂ ਹੀ ਸੁਣਵਾਈ ਕੀਤੀ ਜਾਵੇਗੀ, ਜਦੋਂ ਉਹ ਦੱਸੇਗਾ ਕਿ ਉਹ ਦੇਸ਼ ‘ਚ ਹੈ ਜਾਂ ਬਾਹਰ। ਸੁਪਰੀਮ ਕੋਰਟ ਨੇ ਸਿੰਘ ਦੇ ਵਕੀਲ ਨੂੰ 22 ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਇਸ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਸਿੰਘ ਦੀ ਵੱਲੋਂ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਪਾਵਰ ਆਫ ਅਟਾਰਨੀ ਰਾਹੀਂ ਦਾਇਰ ਕੀਤੀ ਗਈ ਹੈ।ਅਦਾਲਤ ਨੇ ਕਿਹਾ, ‘ਇਕ ਪਾਸੇ ਤੁਸੀਂ ਸੁਰੱਖਿਆ ਦੀ ਮੰਗ ਕਰ ਰਹੇ ਹੋ, ਜਦਕਿ ਕੋਈ ਨਹੀਂ ਜਾਣਦਾ ਕਿ ਤੁਸੀਂ ਕਿੱਥੇ ਹੋ। ਮੰਨ ਲਓ ਕਿ ਤੁਸੀਂ ਵਿਦੇਸ਼ ਵਿਚ ਬੈਠੇ ਹੋ ਤੇ ਪਾਵਰ ਆਫ਼ ਅਟਾਰਨੀ ਰਾਹੀਂ ਕਾਨੂੰਨੀ ਸਹਾਰਾ ਲੈ ਰਹੇ ਹੋ, ਤਾਂ ਕੀ ਹੋਵੇਗਾ। ਜੇ ਅਜਿਹਾ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਅਦਾਲਤ ਤੁਹਾਡੇ ਹੱਕ ਵਿਚ ਫੈਸਲਾ ਕਰੇ ਤਾਂ ਇਸ ਲਈ ਤੁਹਾਨੂੰ ਭਾਰਤ ਆਉਣਾ ਪਵੇਗਾ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin