India

ਬੰਗਾਲ ਦੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ

ਕੋਲਕਾਤਾ – ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੋਂ ਸੂਬੇ ’ਚ ਭਾਜਪਾ ਤੇ ਹਾਕਮ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਰਕਰਾਂ ਵਿਚਾਲੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਹੁਣ ਪੱਛਮੀ ਮੇਦਨੀਪੁਰ ਦੇ ਕੋਂਟਾਈ ਤੋਂ ਕੋਲਕਾਤਾ ਜਾਂਦੇ ਸਮੇਂ ਸੋਮਵਾਰ ਰਾਤ ਨੂੰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ ਕੀਤਾ ਗਿਆ ਹੈ। ਅਧਿਕਾਰੀ ਦਾ ਦੋਸ਼ ਹੈ ਕਿ ਹਮਲਾ ਟੀਐੱਮਸੀ ਦੇ ਸਮਰਥਕਾਂ ਨੇ ਕੀਤਾ ਹੈ।

ਇਸ ਸਬੰਧ ’ਚ ਸੁਵੇਂਦੂ ਦੇ ਵਕੀਲ ਨੇ ਮਹਿਸ਼ਾਦਲ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਾਈ ਹੈ। ਇਸ ’ਚ ਕਿਹਾ ਗਿਆ ਹੈ ਕਿ ਲਗਪਗ 70 ਟੀਐੱਮਸੀ ਸਮਰਥਕਾਂ ਨੇ ਸੁਵੇਂਦੂ ਅਧਿਕਾਰੀ ਦੇ ਕਾਫ਼ਲੇ ’ਤੇ ਹਮਲਾ ਕੀਤਾ। ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਏਨਾ ਹੀ ਨਹੀਂ, ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਮਾਮਲੇ ’ਚ ਮੰਗਲਵਾਰ ਸ਼ਾਮ ਤਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਸੀ।

Related posts

ਤੀਜੀ ਵਾਰ ਪੁਲਾੜ ’ਚ ਜਾਵੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼

Bunty

ਸੁਪਰੀਮ ਕੋਰਟ ਅੱਜ ਕਰੇਗਾ ਨੀਟ-ਯੂਜੀ 2024 ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ

Bunty

ਕ੍ਰਾਈਮ ਬ੍ਰਾਂਚ ਨੇ ਏਅਰ ਹੋਸਟੈੱਸ ਨੂੰ 100 ਗ੍ਰਾਮ MDMR ਸਮੇਤ ਕੀਤਾ ਗ੍ਰਿਫ਼ਤਾਰ

Bunty