ਰਾਜਸਥਾਨ – ਆਪਣੇ ਪਤੀ ਨਾਲ ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਇਕ 40 ਸਾਲਾ ਔਰਤ ਨੇ ਕਥਿਤ ਤੌਰ ’ਤੇ ਆਪਣੀਆਂ 5 ਨਾਬਾਲਿਗ ਬੇਟੀਆਂ ਸਮੇਤ ਖੂਹ ’ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਉਸਦਾ ਪਤੀ ਰਿਸ਼ਤੇਦਾਰੀ ’ਚ ਸ਼ੋਕ ’ਚ ਸ਼ਾਮਿਲ ਹੋਣ ਗਿਆ ਸੀ।ਪੁਲਿਸ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ। ਪੁਲਿਸ ਦੇ ਅਨੁਸਾਰ ਪਿੰਡ ਵਾਸੀਆਂ ਨੇ ਐਤਵਾਰ ਨੂੰ ਸਵੇਰੇ ਇਨ੍ਹਾਂ 6 ਲਾਸ਼ਾਂ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਿ੍ਤਕ ਔਰਤ ਦੀ ਪਛਾਣ ਬਾਦਾਮਦੇਵੀ ਪਤਨੀ ਸ਼ਿਵ ਲਾਲ ਬੰਜਾਰਾ ਵਜੋਂ ਹੋਈ। ਮਿ੍ਤਕ ਲੜਕੀਆਂ ਦੀ ਪਛਾਣ ਸਵਿਤਰੀ, ਅੰਕਲੀ, ਕਾਜਲ, ਗੁੰਜਨ ਅਤੇ ਅਰਚਨਾ ਵਜੋਂ ਹੋਈ ਹੈ।