ਪੁਰੀ – ਓਡੀਸ਼ਾ ’ਚ ਜਗਨਨਾਥ ਮੰਦਰ ਸ਼ਰਧਾਲੂਆਂ ਲਈ 31 ਦਸੰਬਰ ਤੋਂ 2 ਜਨਵਰੀ ਤਕ ਬੰਦ ਰਹੇਗਾ। ਇਹ ਜਾਣਕਾਰੀ ਸਰਕਾਰੀ ਤੌਰ ’ਤੇ ਦਿੱਤੀ ਗਈ ਹੈ। ਇਹ ਫ਼ੈਸਲਾ ਮੰਦਰ ਦੀ ਸਰਬ ਉੱਚ ਸੰਸਥਾ ਛੱਤੀਸ਼ਾ ਨਿਜੋਗ ਦੀ ਬੈਠਕ ’ਚ ਕੀਤਾ ਗਿਆ। ਇਹ ਫ਼ੈਸਲਾ ਕੋਰੋਨਾ ਦੇ ਮੱਦੇਨਜ਼ਰ ਨਵੇਂ ਸਾਲ ’ਤੇ ਸ਼ਰਧਾਲੂਆਂ ਦੀ ਜ਼ਿਆਦਾ ਭੀਡ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਕੀਤਾ ਗਿਆ ਹੈ।
previous post