ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਨਜ਼ਰ ਗੋਆ ’ਤੇ ਹੈ। ਤ੍ਰਿਣਮੂਲ ਦੀ ਲੋਕ ਸਭਾ ਸੰਸਦ ਮੈਂਬਰ ਤੇ ਗੋਆ ਦੀ ਇੰਚਾਰਜ ਮਹੂਆ ਮੋਇਤਰਾ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਤ੍ਰਿਣਮੂਲ ਸਰਕਾਰ ਗੋਆ ’ਚ ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ ਪੰਜ ਹਜ਼ਾਰ ਰੁਪਏ ਭੱਤਾ ਦੇਵੇਗੀ। ਮੋਇਤਰਾ ਮੁਤਾਬਕ ਬੰਗਾਲ ’ਚ ਪਾਰਟੀ ਵੱਲੋਂ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਇਸ ਯੋਜਨਾ ਨਾਲ ਗੋਆ ਦੇ ਲਗਪਗ 3.51 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।