International

ਜੋ ਵੇਰੀਐਂਟ ਖ਼ਿਲਾਫ਼ ਪੈਦਾ ਕਰਦਾ ਹੈ ਮਜ਼ਬੂਤ ਪ੍ਰਤੀਰੱਖਿਆ, ਅਧਿਐਨ ‘ਚ ਕੀਤਾ ਗਿਆ ਦਾਅਵਾ

ਵਾਸ਼ਿੰਗਟਨ – ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਵਿਸ਼ਵ ਭਰ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਤਕ ਦੇ ਅਧਿਐਨ ਤੇ ਅੰਕੜਿਆਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੇਰੀਐਂਟ ਵੈਕਸੀਨ ਤੋਂ ਮਿਲੀ ਸੁਰੱਖਿਆ ਨੂੰ ਵੀ ਚਕਮਾ ਦੇ ਰਿਹਾ ਹੈ ਜਾਂ ਉਸ ਦੇ ਅਸਰ ਨੂੰ ਘੱਟ ਕਰ ਰਿਹਾ ਹੈ। ਇਕ ਨਵੇਂ ਅਧਿਐਨ ’ਚ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਹ ਡਾਰ ਤੇ ਖ਼ਤਰੇ ਦੇ ਇਸ ਮਾਮਲਿਆਂ ’ਚ ਕੁਝ ਰਾਹਤ ਦਿੰਦੀ ਹੈ। ਇਸ ਮੁਤਾਬਕ ਬ੍ਰੇਕਥਰੂ ਇਨਫੈਕਸ਼ਨ ਕੋਰੋਨਾ ਦੇ ਬਦਲਦੇ ਸਰੂਪਾਂ (ਵੇਰੀਐੈਂਟ) ਤੋਂ ਮਜ਼ਬੂਤ ਸੁਰੱਖਿਆ ਦਿੰਦਾ ਹੈ।‘ਜਰਨਲ ਆਫ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ (ਜੇਏਐੱਮਏ)’ ਦੀ ਪੱਤ੍ਰਿਕਾ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਬ੍ਰੇਕਥਰੂ ਇਨਫੈਕਸ਼ਨ ਕੋਰੋਨਾ ਦੇ ਡੈਲਟਾ ਵੇਰੀਐਂਟ ਖ਼ਿਲਾਫ਼ ਮਜ਼ਬੂਤ ਪ੍ਰਤੀਰੱਖਿਆ ਪੈਦਾ ਕਰਦਾ ਹੈ। ਅਧਿਐਨ ਨਾਲ ਇਹ ਵੀ ਸੰਕੇਤ ਮਿਲਿਆ ਹੈ ਕਿ ਬ੍ਰੇਕਥਰੂ ਇਨਫੈਕਸ਼ਨ ਵਾਲੇ ਲੋਕਾਂ ’ਚ ਪੈਦਾ ਹੋਈ ਮਜ਼ਬੂਤ ਪ੍ਰਤੀਰੱਖਿਆ ਕੋਰੋਨਾ ਵਾਇਰਸ ਦੇ ਬਦਲਦੇ ਸਰੂਪਾਂ ਖ਼ਿਲਾਫ਼ ਵੀ ਉੱਚ ਅਸਰਦਾਰ ਰਹੇਗੀ। ਹਾਲਾਂਕਿ ਇਸ ਅਧਿਐਨ ਓਮੀਕ੍ਰੋਨ ਵੇਰੀਐਂਟ ਬਾਰੇ ਵੱਖ ਕੋਈ ਅਨੁਮਾਨ ਨਹੀਂ ਕੀਤਾ ਗਿਆ।ਜ਼ਿਕਰਯੋਗ ਹੈ ਕਿ ਬ੍ਰੇਕਥਰੂ ਇਨਫੈਕਸ਼ਨ ਉਸ ਨੂੰ ਕਹਿੰਦੇ ਹਨ ਜਦੋਂ ਕੋਈ ਵਿਅਕਤੀ ਕੋਰੋਨਾ ਰੋਕੂ ਵੈਕਸੀਨ ਦੀਆਂ ਦੋ ਖ਼ੁਰਾਕਾਂ ਲੈਣ ਦੇ ਦੋ ਹਫ਼ਤਿਆਂ ਤੋਂ ਬਾਅਦ ਇਨਫੈਕਟਿਡ ਹੋ ਜਾਂਦਾ ਹੈ। ਅਧਿਐਨ ਦੇ ਸੀਨੀਅਰ ਲੇਖਕ ਤੇਅਮਰੀਕਾ ਦੀ ਓਰੇਗਾਓਂ ਹੈਲਥ ਐਂਡ ਸਾਇੰਸ ਯੂਨੀਵਰਸਿਟੀ (ਓਐੱਚਐੱਸਯੂ) ’ਚ ਸਹਾਇਕ ਪ੍ਰੋਫੈਸਰ ਫਿਕਾਡੂ ਤਫੇਸੇ ਨੇ ਕਿਹਾ ਕਿ ‘ਆਪ ਇਸ ਤੋਂ ਬਿਹਤਰ ਪ੍ਰਤੀਰੱਖਿਆ ਨਹੀਂ ਹਾਸਲ ਕਰਸਕਦੇ। ਇਹ ਵੈਕਸੀਨ ਗੰਭੀਰ ਬਿਮਾਰੀ ਖ਼ਿਲਾਫ਼ ਬਹੁਤ ਅਸਰਦਾਰ ਹੁੰਦੀ ਹੈ।’ਉਨ੍ਹਾਂ ਕਿਹਾ ਕਿ ਅਧਿਐਨ ’ਚ ਅਸੀਂ ਦੇਖਿਆ ਹੈ ਕਿ ਟੀਕਾ ਲਗਵਾਉਣ ਤੋਂ ਬਾਅਦ ਬ੍ਰੇਕਥਰੂ ਇਨਫੈਕਸ਼ਨ ਦੇ ਸ਼ਿਕਾਰ ਹੋਣ ਵਾਲਿਆਂ ’ਚ ਸੁਪਰ ਪ੍ਰਤੀਰੱਖਿਆ ਪੈਦਾ ਹੁੰਦੀ ਹੈ। ਅਧਿਐਨ ਦੌਾਰਨ ਬ੍ਰੇਕਥਰੂ ਇਨਫੈਕਸ਼ਨ ਵਾਲੇ ਲੋਕਾਂ ’ਚ ਐਂਟੀਬਾਡੀ ਦੀ ਮਾਤਰਾ ਤੇ ਅਸਰ ਦੀ ਜਾਂਚ ਕੀਤੀ ਗਈ ਹੈ। ਇਸ ’ਚ ਦੇਖਿਆ ਗਿਆ ਹੈ ਕਿ ਫਾਈਜ਼ਰ ਵੈਕਸੀਨ ਦੀ ਦੂਜੀ ਖ਼ੁਰਾਕ ਦੇ ਦੋ ਹਫ਼ਤਿਆਂ ਬਾਅਦ ਪੈਦਾ ਹੋਈ ਐਂਟੀਬਾਡੀ ਦੇ ਮੁਕਾਬਲੇ ਬ੍ਰੇਕਥਰੂ ਦੀ ਦੂਜੀ ਡੋਜ਼ ਦੇ ਦੋ ਹਫ਼ਤਿਆਂ ਬਾਅਦ ਪੈਦਾ ਹੋਈ ਐਂਟੀਬਾਡੀ ਦੀ ਤੁਲਨਾ ਬ੍ਰੇਕਥਰੂ ਮਾਮਲਿਆਂ ਦੇ ਖ਼ੂਨ ਦੇ ਨਮੂਨਿਆਂ ’ਚ ਐਂਟੀਬਾਡੀ-ਮਾਤਰਾ ਤੇ ਅਸਰ ਦੋਵਾਂ ਹੀ ਮਾਮਲਿਆਂ ’ਚ 1,000 ਫ਼ੀਸਦੀ ਵੱਧ ਸੀ। ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਟੀਕਾਕਰਨ ਤੋਂ ਬਾਅਦ ਹੋਣ ਵਾਲਾ ਇਨਫੈਕਸ਼ਨ ਭਵਿੱਖ ’ਚ ਕੋਰੋਨਾ ਦੇ ਨਵੇਂ ਵੇਰੀਐੈਂਟ ਨਾਲ ਹੋਣ ਵਾਲੇ ਇਨਫੈਕਸ਼ਨ ਖ਼ਿਲਾਫ਼ ਵੀ ਮਜ਼ਬੂਤ ਸੁਰੱਖਿਆ ਦੇਣ ਦਾ ਕੰਮ ਕਰਦਾ ਹੈ।

ਓਐੱਚਐੱਸਯੂ ਸਕੂਲ ਆਫ ਮੈਡੀਸਿਨ ’ਚ ਐਸੋਸੀਏਟ ਪ੍ਰੋਫੈਸਰ ਤੇ ਅਧਿਐਨ ਦੇ ਸਹਿ ਲੋਖਕ ਮਾਰਸੇਲ ਕਰਲਿਨ ਕਹਿੰਦੇ ਹਨ ਕਿ ਬੇਸ਼ੱਕ ਅਜੇ ਮਹਾਮਾਰੀ ਖ਼ਤਮ ਨਹੀਂ ਹੋਣ ਜਾ ਰਹੀ, ਪਰ ਸੰਕਤ ਦਿੰਦਾ ਹੈ ਕਿ ਇਸ ਦੇ ਅੰਤ ਵੱਲ ਵਧ ਰਹੇ ਹਾਂ।

ਤਫੇਸੇ ਨੇ ਕਿਹਾ ਕਿ ਓਮੀਕ੍ਰੋਨ ਵੇਰੀਐੈਂਟ ਬਾਰੇ ਕੋਈ ਵਿਸ਼ੇਸ਼ ਅਧਿਐਨ ਨਹੀਂ ਕੀਤਾ ਗਿਆ, ਪਰ ਇਸ ਅਧਿਐਨ ਦੇ ਨਤੀਜਿਆਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਰਹੇ ਹਾਂ ਕਿ ਓਮੀਕ੍ਰੋਨ ਨਾਲ ਹੋਣ ਵਾਲੇ ਬ੍ਰੇਕਥਰੂ ਇਨਫੈਕਸ਼ਨ ਨਾਲ ਵੀ ਇਸੇ ਤਰ੍ਹਾਂ ਦੀ ਮਜ਼ਬੂਤ ਪ੍ਰਤੀਰੱਖਿਆ ਪੈਦਾ ਹੋਵੇਗੀ। ਇਹ ਅਧਿਐਨ ਯੂਨੀਵਰਸਿਟੀ ਦੇ 52 ਮੁਲਾਜ਼ਮਾਂ ’ਤੇ ਕੀਤਾ ਗਿਆ ਜਿਨ੍ਹਾਂ ਨੇ ਫਾਈਜ਼ਰ ਵੈਕਸੀਨ ਲਗਵਾਈ ਸੀ। ਇਨ੍ਹਾਂ ’ਚੋਂ 26 ਲੋਕਾਂ ’ਚ ਹਲਕਾ ਬ੍ਰੇਕਥਰੂ ਇਨਫੈਕਸ਼ਨ ਪਾਇਆ ਗਿਆ। ਇਨ੍ਹਾਂ 26 ’ਚੋਂ 10 ’ਚ ਡੈਲਟਾ ਵੇਰੀਐਂਟ ਨਾ, ਨੌਂ ’ਚ ਗ਼ੈਰ ਡੈਲਟਾ ਵੇਰੀਐੈਂਟ ਨਾਲ ਤੇ ਸੱਤ ’ਚ ਅਣਜਾਨ ਵੇਰੀਐਂਟ ਨਾਲ ਬ੍ਰੇਕਥ੍ਰੂ ਇਨਫੈਕਸ਼ਨ ਮਿਲਿਆ ਸੀ। ਕਰਨਿਲ ਕਹਿੰਦੇ ਹਨ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਅਹਿਮ ਹਥਿਆਰ ਹੈ। ਇਹ ਵਿਅਕਤੀ ਨੂੰ ਸੁਰੱਖਿਆ ਦਾ ਆਧਾਰ ਦਿੰਦਾ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin