Punjab

ਮਜੀਠੀਆ ਖਿਲਾਫ਼ FIR ਦੇ ਸਬੰਧ ‘ਚ ਜਥੇਦਾਰ ਦਾਦੂਵਾਲ ਨੇ ਦਿੱਤਾ ਇਹ ਬਿਆਨ, ਕਿਹਾ-ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ

ਚੰਡੀਗੜ੍ਹ – ਪੰਜਾਬ ਸਰਕਾਰ ਨੇ ਡਰੱਗਜ਼ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਨਸ਼ਿਆਂ ਦੇ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਟਵੀਟ ਕਰਕੇ ਕਿਹਾ ਹੈ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊ, ਇਕ ਦਿਨ ਤਾਂ ਬਲੀ ਚੜਨਾ ਹੀ ਪੈਣਾ। ਅਕਾਲੀਆਂ ਨੇ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ। ਡਰੱਗ ਕੇਸ ਵਿੱਚ ਮਜੀਠੀਆ ਤੇ ਆਖਰ ਪਰਚਾ ਦਰਜ ਹੋ ਹੀ ਗਿਆ।ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ….

Related posts

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਵਜੋਂ ਚੈਕ ਕੀਤਾ ਭੇਂਟ

admin

ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਸਿਆ ਸ਼ਿਕੰਜਾ

Bunty

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ !

admin