AutomobileBollywoodFoodArticlesAustralia & New ZealandBreaking NewsIndiaInternationalLatest NewsPunjabSportPollywoodTechnologyTravel

ਸੰਜੇ ਲੀਲਾ ਭੰਸਾਲੀ ਦੀ ‘ਲਵ ਐਂਡ ਵਾਰ’ ਤੋਂ ਵਿੱਕੀ ਕੌਸ਼ਲ ਦੀ ਦਮਦਾਰ ਪਹਿਲੀ ਝਲਕ … !

ਇੱਕ ਵੱਖਰਾ ਸੰਜੇ ਲੀਲਾ ਭੰਸਾਲੀ ਦੇ ਕੈਮਰੇ ਰਾਹੀਂ ਵਿੱਕੀ ਕੌਸ਼ਲ ਦੀ ਪਹਿਲੀ ਝਲਕ।

ਭਾਰਤ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਵਿੱਕੀ ਕੌਸ਼ਲ ਪਹਿਲੀ ਵਾਰ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਲਵ ਐਂਡ ਵਾਰ’ ਵਿੱਚ ਕੰਮ ਕਰ ਰਹੇ ਹਨ। ਫਿਲਮ ਦੇ ਪੋਸਟਰ ਵਾਲੀ ਤਸਵੀਰ ਦੇ ਵਿੱਚ ਵਿੱਕੀ ਦੀ ਨਜ਼ਰ ਉੱਪਰ ਵੱਲ ਹੈ ਅਤੇ ਚਿਹਰੇ ’ਤੇ ਗੰਭੀਰਤਾ ਦਿਖਾਈ ਦਿੰਦੀ ਹੈ। ਇੱਕ ਹੋਰ ਤਸਵੀਰ ਦੇ ਵਿੱਚ ਉਹ ਸਵਿਮਿੰਗ ਪੂਲ ਵਿੱਚ ਪੂਰੀ ਤਰ੍ਹਾਂ ਭਿੱਜੇ ਹੋਏ ਹਨ ਅਤੇ ਹੱਥ ਵਿੱਚ ਚਿੱਟੇ ਫੁੱਲਾਂ ਦਾ ਗੁਲਦਸਤਾ ਫੜਿਆ ਹੋਇਆ ਹੈ। ਇਹ ਤਸਵੀਰ ਪਹਿਲੀ ਦੇ ਮੁਕਾਬਲੇ ਕਾਫ਼ੀ ਰੋਮਾਂਟਿਕ ਅਤੇ ਨਰਮ ਅਹਿਸਾਸ ਦਿੰਦੀ ਹੈ। ਹਰੇ ਰੰਗ ਦੀ ਫ੍ਰੇਮ ਵਿੱਚ ਇਹ ਤਸਵੀਰਾਂ ਇੱਕ ਅਜਿਹੇ ਕਿਰਦਾਰ ਦੀ ਝਲਕ ਦਿੰਦੀਆਂ ਹਨ, ਜਿਸ ਵਿੱਚ ਗੰਭੀਰਤਾ ਅਤੇ ਨਰਮੀ ਦੋਵੇਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਦੋਵਾਂ ਤਸਵੀਰਾਂ ਦੇ ਨਾਲ ਇੱਕ ਸ਼ਾਨਦਾਰ ਅਤੇ ਗੰਭੀਰ ਮਿਊਜ਼ਿਕ ਵੀ ਸੁਣਨ ਨੂੰ ਮਿਲਦਾ ਹੈ, ਜਿਸ ਵਿੱਚ ਸਟਰਿੰਗਸ ਅਤੇ ਟਰੰਪੇਟ ਦੀਆਂ ਧੁਨਾਂ ਪ੍ਰਮੁੱਖ ਹਨ। ਰੋਮਾਂਟਿਕ ਅਤੇ ਸੁਰੀਲਾ ਇਹ ਸੰਗੀਤ ਪੁਰਾਣੀਆਂ ਹਾਲੀਵੁੱਡ ਫ਼ਿਲਮਾਂ ਦੇ ਸਕੋਰ ਵਰਗਾ ਅਹਿਸਾਸ ਦਿੰਦਾ ਹੈ। ਇਹ ਸੰਗੀਤ ਤਸਵੀਰਾਂ ਦੇ ਡਰਾਮੇ ਅਤੇ ਖਿੱਚ ਨੂੰ ਹੋਰ ਵਧਾਉਂਦਾ ਹੈ ਅਤੇ ਵਿੱਕੀ ਦੀ ਪਹਿਲੀ ਝਲਕ ਨੂੰ ਇੱਕ ਯਾਦਗਾਰ ਸਿਨੇਮਾਈ ਅਹਿਸਾਸ ਦਿੰਦਾ ਹੈ।

ਇਹ ਝਲਕ ਇੱਕ ਬਹੁਤ ਉਡੀਕੀ ਜਾ ਰਹੀ ਰਚਨਾਤਮਕ ਸਾਂਝ ਦੀ ਢੁੱਕਵੀਂ ਸ਼ੁਰੂਆਤ ਹੈ। ਸੰਜੇ ਲੀਲਾ ਭੰਸਾਲੀ ਪਹਿਲੀ ਵਾਰ ਵਿੱਕੀ ਕੌਸ਼ਲ ਨੂੰ ਆਪਣੀ ਫ਼ਿਲਮੀ ਦੁਨੀਆ ਦਾ ਹਿੱਸਾ ਬਣਾ ਰਹੇ ਹਨ। ਇਸ ਵਿੱਚ ਵਿੱਕੀ ਦੀ ਅਦਾਕਾਰੀ ਦੀ ਗੰਭੀਰਤਾ ਦੇ ਨਾਲ-ਨਾਲ ਉਨ੍ਹਾਂ ਦੀ ਭਾਵਨਾਤਮਕ ਨਰਮੀ ਨੂੰ ਵੀ ਸਾਹਮਣੇ ਲਿਆਂਦਾ ਗਿਆ ਹੈ। ਇਹ ਝਲਕ ਇੱਕ ਅਜਿਹੇ ਕਿਰਦਾਰ ਵੱਲ ਇਸ਼ਾਰਾ ਕਰਦੀ ਹੈ, ਜਿਸ ਦੇ ਕਈ ਰੰਗ ਹਨ ਅਤੇ ਵਿੱਕੀ ਦਾ ਇੱਕ ਅਜਿਹਾ ਪੱਖ ਦਿਖਾ ਸਕਦੀ ਹੈ, ਜੋ ਦਰਸ਼ਕਾਂ ਨੇ ਪਹਿਲਾਂ ਘੱਟ ਹੀ ਦੇਖਿਆ ਹੈ। ਚਿੱਟੇ ਫੁੱਲ। ਅੱਗ ਅਤੇ ਪਾਣੀ। ਅਤੇ ਇਨ੍ਹਾਂ ਸਭ ਵਿੱਚ ਦਿਖਾਈ ਦਿੰਦਾ ਹਰਾ ਰੰਗ। ਇਹ ਸਾਰੇ ਵੇਰਵੇ ਕਈ ਸਵਾਲ ਖੜ੍ਹੇ ਕਰਦੇ ਹਨ, ਪਰ ਉਨ੍ਹਾਂ ਦੇ ਸਿੱਧੇ ਜਵਾਬ ਨਹੀਂ ਦਿੰਦੇ। ਫੁੱਲ ਕਿਸ ਗੱਲ ਦਾ ਸੰਕੇਤ ਹਨ? ਇਹ ਕਿਸ ਲਈ ਹਨ? ਅਤੇ ਇੱਕ ਤਸਵੀਰ ਦੀ ਗੰਭੀਰਤਾ ਨੂੰ ਦੂਜੀ ਤਸਵੀਰ ਦੀ ਰੋਮਾਂਟਿਕਤਾ ਨਾਲ ਕੀ ਜੋੜਦਾ ਹੈ?

ਜਦੋਂ ਤੋਂ ‘ਲਵ ਐਂਡ ਵਾਰ’ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਇਸ ਦੇ ਮੁੱਖ ਕਿਰਦਾਰਾਂ ਅਤੇ ਰਣਬੀਰ ਕਪੂਰ, ਆਲੀਆ ਭੱਟ ਤੇ ਵਿੱਕੀ ਕੌਸ਼ਲ ਵਿਚਕਾਰ ਰਿਸ਼ਤੇ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਵਿੱਕੀ ਦੀ ਇਹ ਪਹਿਲੀ ਝਲਕ ਇਸ ਉਤਸੁਕਤਾ ਨੂੰ ਹੋਰ ਵਧਾਉਂਦੀ ਹੈ। ਵਿੱਕੀ ਦਾ ਕਿਰਦਾਰ ਕੌਣ ਹੈ? ਇਨ੍ਹਾਂ ਵੱਖ-ਵੱਖ ਭਾਵਨਾਵਾਂ ਦੇ ਪਿੱਛੇ ਕੀ ਹੈ? ਅਤੇ ਫ਼ਿਲਮ ਦੇ ਕੇਂਦਰੀ ਲਵ ਟਰਾਇਐਂਗਲ ਵਿੱਚ ਵਿੱਕੀ ਦੀ ਕੀ ਭੂਮਿਕਾ ਹੋਵੇਗੀ? ਸੰਜੇ ਲੀਲਾ ਭੰਸਾਲੀ ਆਪਣੀਆਂ ਫ਼ਿਲਮਾਂ ਵਿੱਚ ਬਾਰੀਕੀ, ਵੱਡੇ ਪੱਧਰ ਅਤੇ ਸ਼ਾਨਦਾਰ ਵਿਜ਼ੂਅਲ ਕਹਾਣੀਆਂ ਲਈ ਜਾਣੇ ਜਾਂਦੇ ਹਨ। ‘ਲਵ ਐਂਡ ਵਾਰ’ ਤੋਂ ਵੀ ਦਰਸ਼ਕਾਂ ਨੂੰ ਅਜਿਹੇ ਹੀ ਸ਼ਾਨਦਾਰ ਸਿਨੇਮਾਈ ਤਜਰਬੇ ਦੀ ਉਮੀਦ ਹੈ। ਇਹ ਫ਼ਿਲਮ ਉਨ੍ਹਾਂ ਦੀਆਂ ਸਭ ਤੋਂ ਵੱਧ ਉਡੀਕੀਆਂ ਜਾ ਰਹੀਆਂ ਫ਼ਿਲਮਾਂ ਵਿੱਚੋਂ ਇੱਕ ਹੈ ਅਤੇ 2027 ਵਿੱਚ ਭਾਰਤੀ ਸਿਨੇਮਾ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਦਾ ਵਾਅਦਾ ਕਰਦੀ ਹੈ।

ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਲਵ ਐਂਡ ਵਾਰ’ ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਵਿੱਕੀ ਕੌਸ਼ਲ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 21 ਜਨਵਰੀ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।

ਭਾਰਤ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਵਿੱਕੀ ਕੌਸ਼ਲ ਪਹਿਲੀ ਵਾਰ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਲਵ ਐਂਡ ਵਾਰ’ ਵਿੱਚ ਕੰਮ ਕਰ ਰਹੇ ਹਨ।

Related posts

ਭਾਰਤ ਨੇ ਰੂਸ ਤੋਂ ਤੇਲ ਨਾ ਖਰੀਦਿਆ ਹੁੰਦਾ ਤਾਂ ਆਲਮੀ ਪੱਧਰ ’ਤੇ ਇਸਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਣਾ ਸੀ: ਪੁਰੀ

Bunty

ਸੱਜੇ ਪੱਖੀ ਫ੍ਰੀਡਮ ਪਾਰਟੀ ਨੇ ਆਸਟਰੀਆ ਚ ਜਿੱਤੀਆਂ ਚੋਣਾਂ

Bunty

ਮਜੀਠੀਆ ਖਿਲਾਫ਼ FIR ਦੇ ਸਬੰਧ ‘ਚ ਜਥੇਦਾਰ ਦਾਦੂਵਾਲ ਨੇ ਦਿੱਤਾ ਇਹ ਬਿਆਨ, ਕਿਹਾ-ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦੈ

Bunty