India

ਦੇਸ਼ ਦੇ ਕਈ ਸੂਬਿਆਂ ‘ਚ ਬਾਰਿਸ਼ ਤੇ ਪਹਾੜਾਂ ‘ਚ ਬਰਫ਼ਬਾਰੀ ਦਾ ਦੌਰ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਹੋਰ ਸੂਬਿਆਂ ‘ਚ ਮੌਸਮ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐਨਸੀਆਰ ਵਿਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਦਿੱਲੀ ਸਮੇਤ ਹੋਰ ਸੂਬਿਆਂ ਵਿਚ ਮੀਂਹ ਦਾ ਇਹ ਦੌਰ ਜਾਰੀ ਹੈ। ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਬਾਰਿਸ਼ ਅਤੇ ਬਰਫਬਾਰੀ ਵੀ ਜਾਰੀ ਹੈ।ਐਤਵਾਰ ਨੂੰ ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਵਿਗਿਆਨੀ ਡਾਕਟਰ ਆਰਕੇ ਜੇਨਾਮਾਨੀ ਨੇ ਕਿਹਾ ਕਿ ਉੱਤਰੀ ਭਾਰਤ ਵਿਚ ਇਕ ਸਰਗਰਮ ਪੱਛਮੀ ਗੜਬੜੀ ਦੇ ਕਾਰਨ, ਪੰਜਾਬ ਤੇ ਦਿੱਲੀ ਵਿਚ ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਮੀਂਹ ਅਤੇ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੋਮਵਾਰ ਤੋਂ ਦਿੱਲੀ ਵਿਚ ਬਾਰਿਸ਼ ਤੇ ਤਾਪਮਾਨ ਵਿਚ ਗਿਰਾਵਟ ਦੀ ਸੰਭਾਵਨਾ ਹੈ।

Related posts

ਟਿੱਲੂ ਤਾਜਪੁਰੀਆ ਗੈਂਗ ਸ਼ੂਟਆਊਟ ’ਚ ਜਤਿੰਦਰ ਗੋਗੀ ਦਾ ਕਤਲ

Bunty

6 ਸੂਬਿਆਂ ‘ਚ ਓਮੀਕ੍ਰੋਨ ਦੇ ਇਨਫੈਕਟਿਡ ਮਰੀਜ਼, ਇਕੱਲੇ ਮਹਾਰਾਸ਼ਟਰ ‘ਚ 28

Bunty

ਵਿਰੋਧੀ ਏਕਤਾ ਲਈ ਹੱਥ ਮਿਲਾਉਣ ਲਈ ਤਿਆਰ ਕਾਂਗਰਸ

Bunty