India

ਮੇਘਾਲਿਆ ਨਾਲ ਹੱਦ ਵਿਵਾਦ ਦੇ ਛੇ ਖੇਤਰਾਂ ’ਚ ਭਾਈਚਾਰਕ ਹੱਲ ਦਾ ਖਾਕਾ ਤਿਆਰ : ਹਿਮੰਤ

ਗੁਹਾਟੀ – ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਮੇਘਾਲਿਆ ਨਾਲ ਹੱਦ ਵਿਵਾਦ ਦੇ ਛੇ ਖੇਤਰਾਂ ’ਚ ਭਾਈਚਾਰਕ ਹੱਲ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਸਰਕਾਰਾਂ ਨੇ ਸਿਖਰਲੇ ਪੱਧਰ ’ਤੇ ਵਿਚਾਰ-ਵਟਾਂਦਰੇ ਜ਼ਰੀਏ ਰਸਤਾ ਕੱਢਿਆ ਹੈ। ਹਾਲਾਂਕਿ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਮੁੱਦੇ ’ਤੇ ਹੋਰ ਚਰਚਾ ਕੀਤੇ ਜਾਣ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇ ਵਿਧਾਨ ਸਭਾ ’ਚ ਚਰਚਾ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਜ਼ਰੀਏ ਮੁਤਾਬਕ ਦੋਵਾਂ ਦੇਸ਼ਾਂ ਨੂੰ ਕੁਝ ਖੇਤਰ ਮਿਲੇਗਾ ਤੇ ਕੁਝ ਛੱਡਣਾ ਪਵੇਗਾ। ਅਸਾਮ-ਮੇਘਾਲਿਆ ਹੱਦ ਵਿਵਾਦ ’ਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਤੋਂ ਬਾਅਦ ਸਰਮਾ ਨੇ ਟਵੀਟ ਕੀਤਾ ਕਿ ਅਸਾਮ-ਮੇਘਾਲਿਆ ਹੱਦ ਵਿਵਾਦ ਨੂੰ ਹੱਲ ਕਰਨ ਦੇ ਸਾਡੇ ਯਤਨ ਰੰਗ ਲਿਆ ਰਹੇ ਹਨ। ਪਹਿਲੇ ਗੇੜ ’ਚ 12 ਵਿਵਾਦਤ ਖੇਤਰਾਂ ’ਚੋਂ ਛੇ ਨੂੰ ਹੱਲ ਕਰਨ ਲਈ ਸ਼ਿਨਾਖਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਗੇੜ ’ਚ ਜਿਨ੍ਹਾਂ ਖੇਤਰਾਂ ਨੂੰ ਅੰਤਿਮ ਹੱਲ ਲਈ ਚੁਣਿਆ ਗਿਆ ਹੈ, ਉਨ੍ਹਾਂ ’ਚ ਹਾਹਿਮ ਗਿਜਾਂਗ, ਤਾਰਾਬਾੜੀ, ਬੋਕਲਾਪਾਰਾ, ਖਾਨਾਪਾਰਾ-ਪਿਲਿੰਗਕਾਟਾ ਤੇ ਰਾਤਚੇਰਾ ਸ਼ਾਮਿਲ ਹਨ। ਸਰਮਾ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਨੁਮਾਇੰਦਿਆਂ ਵਾਲੀਆਂ ਤਿੰਨ ਖੇਤਰੀ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਭਾਈਚਾਰਕ ਹੱਲ ਦਾ ਰੋਡ ਮੈਡਪ ਤਿਆਰ ਕੀਤਾ ਗਿਆ ਹੈ। ਇਸ ਮੁੱਦੇ ’ਤੇ ਮੁੱਖ ਮੰਤਰੀ ਪੱਧਰ ਦੀ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਅਸੀਂ ਸਿ ਪੜਾਅ ’ਤੇ ਪੁੱਜੇ ਹਾਂ। ਬੈਠਕ ਦੌਰਾਨ ਕਾਂਗਰਸ, ਸੀਪੀਐੱਮ, ਅਸਮ ਗਣਪ੍ਰੀਸ਼ਦ ਤੇ ਬੋਡੋਲੈਂਡ ਪੀਪੁਲਸ ਫਰੰਟ ਵਰਗੇ ਸਿਆਸੀ ਦਲਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਬੈਠਕ ਤੋਂ ਬਾਅਦ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੇਵਵ੍ਰਤ ਸੈਕੀਆ ਨੇ ਕਿਹਾ ਕਿ ਦੋਵਾਂ ਸੂਬਿਆਂ ਵਿਚਕਾਰ ਵਿਵਾਦਤ ਖੇਤਰ ਦੇ ਬਹੁਤ ਛੋਟੇ ਜਿਹੇ ਹਿੱਸੇ ਮੁਤਾਬਕ, ਦੋਵਾਂ ਸੂਬਿਆਂ ਨੂੰ ਕਰੀਬ ਬਰਾਬਰ ਹਿੱਸਾ ਮਿਲੇਗਾ। ਕਾਂਗਰਸ ਨੇਤਾ ਨੇ ਕਿਹਾ ਕਿ ਕਿਸੇ ਵੀ ਮਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਵਿਧਾਨ ਸਬਾ ’ਚ ਚਰਚਾ ਕੀਤੀ ਜਾਣੀ ਚਾਹੀਦੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin