International

ਅਫ਼ਗਾਨਿਸਤਾਨ ਦੇ ਹੇਰਾਤ ’ਚ ਹੋਏ ਧਮਾਕੇ ’ਚ ਸੱਤ ਦੀ ਮੌਤ, ਨੌਂ ਜ਼ਖ਼ਮੀ

ਕਾਬੁਲ – ਪੱਛਮੀ ਅਫ਼ਗਾਨਿਸਤਾਨ ਦੇ ਹੇਰਾਤ ਸ਼ਹਿਰ ’ਚ ਹੋਏ ਇਕ ਭਿਆਨਕ ਧਮਾਕੇ ’ਚ ਘਟੋ-ਘੱਟ ਸੱਤ ਲੋਕ ਮਾਰੇ ਗਏ ਜਦੋਂਕਿ ਨੌਂ ਲੋਕ ਜ਼ਖ਼ਮੀ ਹੋ ਗਏ।  ਕਿ ਧਮਾਕਾ ਇਕ ਮਿੰਨੀ ਬੱਸ ’ਚ ਹੋਇਆ ਸੀ। ਮਰਨ ਵਾਲਿਆਂ ’ਚ ਚਾਰ ਔਰਤਾਂ ਸ਼ਾਮਲ ਹਨ। ਫ਼ਿਲਹਾਲ ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਪਿਛਲੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੁਣ ਤਕ ਦੇਸ਼ ਭਰ ’ਚ ਦਰਜਨਾਂ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ’ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੀਆਂ ਕਈ ਵਾਰਦਾਤਾਂ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਪਿਛਲੇ ਹਫ਼ਤੇ ਹੀ ਨਾਂਗਰਹਾਰ ਸੂਬੇ ਦੇ ਲਾਲਪੁਰਾ ਇਲਾਕੇ ’ਚ ਇਕ ਗੈਸ ਟੈਂਕ ’ਚ ਹੋਏ ਧਮਾਕੇ ’ਚ ਨੌਂ ਬੱਚੇ ਮਾਰੇ ਗਏ ਸਨ, ਜਦੋਂਕਿ ਚਾਰ ਜ਼ਖ਼ਮੀ ਹੋਏ ਸਨ।

Related posts

ਅਫ਼ਗਾਨਿਸਤਾਨ ’ਚ ਨਮਾਜ਼ ਪੜ੍ਹਦੇ ਸ਼ੀਆ ਮੁਸਲਮਾਨਾਂ ’ਤੇ ਹਮਲਾ

Bunty

ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ: ਟਰੰਪ

admin

30 ਸਾਲਾਂ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼, 1990 ’ਚ ਗਲੇਸ਼ੀਅਰ ’ਚ ਹੋਇਆ ਸੀ ਦਫਨ

Bunty