Pollywood

ਐਮੀ ਵਿਰਕ ਦੀ ਅਗਲੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ

ਚੰਡੀਗੜ੍ਹ – ਪੰਜਾਬੀ ਸਿਤਾਰੇ ਇਕ ਤੋਂ ਬਾਅਦ ਇਕ ਆਪਣੀਆਂ ਆਗਾਮੀ ਫ਼ਿਲਮਾਂ ਦੇ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕਰ ਰਹੇ ਹਨ। ‘ਲੌਂਗ ਲਾਚੀ 2’ ਤੇ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਤੋਂ ਬਾਅਦ ਹੁਣ ਐਮੀ ਵਿਰਕ ਨੇ ਆਪਣੀ ਆਗਾਮੀ ਫ਼ਿਲਮ ਦਾ ਪੋਸਟਰ ਤੇ ਰਿਲੀਜ਼ ਡੇਟ ਸਾਂਝੀ ਕੀਤੀ ਹੈ। ਐਮੀ ਵਿਰਕ ਦੀ ਆਗਾਮੀ ਰਿਲੀਜ਼ ਫ਼ਿਲਮ ਦਾ ਨਾਂ ‘ਆਜਾ ਮੈਕਸੀਕੋ ਚੱਲੀਏ’ ਹੈ।

ਇਸ ਫ਼ਿਲਮ ਦੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ ਹੈ।

ਫ਼ਿਲਮ 25 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੋਸਟਰ ‘ਚ ਐਮੀ ਵਿਰਕ ਦੀ ਨਿਰਾਸ਼ ਖੜ੍ਹਿਆ ਦੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਐਮੀ ਦੇ ਨਾਲ ਜ਼ਫਰੀ ਖ਼ਾਨ ਤੇ ਨਾਸਿਰ ਚਿਨੌਟੀ ਵੀ ਨਜ਼ਰ ਆ ਰਹੇ ਹਨ।

ਸਟਾਰ ਕਾਸਟ ‘ਚ ਹੋਰ ਵੀ ਬਹੁਤ ਸਾਰੇ ਪੰਜਾਬੀ ਕਲਾਕਾਰ ਦੇਖਣ ਨੂੰ ਮਿਲ ਰਹੇ ਹਨ। ਫ਼ਿਲਮ ਐਮੀ ਵਿਰਕ ਪ੍ਰੋਡਕਸ਼ਨ ਤੇ ਥਿੰਦ ਮੋਸ਼ਨ ਫ਼ਿਲਮਜ਼ ਦੀ ਪੇਸ਼ਕਸ਼ ਹੈ। ਫ਼ਿਲਮ ਦੀ ਕਹਾਣੀ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਕੀਤਾ ਹੈ।

Related posts

ਕੀ ਕਹਿੰਦੀਆਂ ਨੇ ਪ੍ਰੇਸ਼ਾਨ ਬਾਪ ਦੀਆਂ ਤਿੰਨ ਜਵਾਨ ਧੀਆਂ

admin

ਦਿਲਜੀਤ ਦੋਸਾਂਝ ਅਮਰੀਕਾ ਦੇ ਲਾਸ ਐਂਜਲਸ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਪੁੱਜੇ !

admin

ਸਿੱਧੂ ਮੂਸੇਵਾਲਾ ਦੇ ਪਿਤਾ ਵਿਧਾਨ ਸਭਾ ਦੀ ਚੋਣ ਲੜਨਗੇ !

admin