ਬਰਨਾਲਾ – ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜ਼ਾ ਭਾਰਤੀਆਂ ਨੂੰ ਭੁਗਤਣਾ ਪੈ ਰਿਹਾ ਹੈ ਇਸ ਜੰਗ ਕਾਰਨ ਬਣੇ ਤਣਾਅ ਪੂਰਵਕ ਮਾਹੌਲ ਚ ਫਸੇ ਵਿਦਿਆਰਥੀਆਂ ਦੀ ਹਾਲਤ ਦਿਨ ਬੇ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਬਰਨਾਲਾ ਦੇ ਜਿੰਦਲ ਪਰਿਵਾਰ ‘ਤੇ ਯੂਕਰੇਨ ‘ਚ ਚੱਲ ਰਹੇ ਯੁੱਧ ਨੇ ਸੱਥਰ ਵਿਛਾ ਦਿੱਤਾ ਹੈ।
2 ਮਾਰਚ ਨੂੰ ਚੰਦਨ ਜਿੰਦਲ ਦੀ ਯੂਕਰੇਨ ਵਿੱਚ ਮੌਤ ਹੋ ਗਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਮਾਤਮ ਦਾ ਮਾਹੌਲ ਹੈ। ਇਕ ਦਿਨ ਪਹਿਲਾਂ ਹੀ ਉਸ ਦੇ ਤਾਇਆ ਜੀ ਵਾਪਸ ਆਏ ਸਨ ਤੇ ਬੁੱਧਵਾਰ ਨੂੰ ਹੀ ਉਸ ਦੇ ਮੌਤ ਦੀ ਖ਼ਬਰ ਆਈ ਹੈ। ਮ੍ਰਿਤਕ ਚੰਦਨ ਦੇ ਤਾਏ ਦੇ ਲੜਕੇ ਭਾਜਪਾ ਨੇਤਾ ਨੀਰਜ ਜਿੰਦਲ ਨੇ ਦੱਸਿਆ ਕਿ ਉਹ ਆਪਣੇ ਮਾਂ ਬਾਪ ਦਾ ਇਕਲੌਤਾ ਬੇਟਾ ਸੀ। ਸ਼ਹਿਰ ਦੀਆਂ ਸਾਰੀਆਂ ਰਾਜਨੀਤਕ ਸਮਾਜ ਸੇਵੀ ਲੋਕਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਸਰਕਾਰ ਤੋਂ ਜਲਦ ਤੋਂ ਜਲਦ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਦੀ ਅਪੀਲ ਕੀਤੀ ਹੈ।